ਸਿਵਲ ਇੰਜੀਨੀਅਰਿੰਗ ਵਿਭਾਗ ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਦੇ ਵਿਦਿਆਰਥੀ ਸੀਵਰੇਜ ਟ੍ਰੀਟਮੈਂਟ ਪਲਾਂਟ  ਦੇ ਕੰਮ ਤੋਂ ਹੋਏ ਵਾਕਿਫ

Politics Punjab

ਖਰੜ, 7 ਨਵੰਬਰ:

 ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਦਿਵਾਉਣ ਦੇ ਮੰਤਵ ਨਾਲ ਅੱਜ ਸੈਕਟਰ 115 ਵਿਖੇ ਬਣ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਵੱਖ-ਵੱਖ ਕਲੋਨੀਆਂ ਦੇ ਵਿੱਚ ਪੈ ਰਹੇ ਸੀਵਰੇਜ ਵਰਕਸ ਦਾ ਅਧਿਐਨ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਕਮ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਰਾਜੀਵ ਪੁਰੀ ਦੀ ਅਗਵਾਈ ਵਿਚ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਅਫਸਰ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ  ਵੱਲੋਂ ਰਾਜਨ ਬਿਲਡਰਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਚੱਲ ਰਹੇ ਕੰਮ ਦਾ  ਉਸਾਰੀ ਦੇ ਕੰਮਾਂ ਦਾ ਅਧਿਐਨ ਕਰਵਾਇਆ ਗਿਆ। ਸਾਇਟ ਇੰਜਨੀਅਰ ਅਮਜਦ ਅਤੇ ਕਾਲਜ ਦੇ ਅਧਿਆਪਕ ਪੁਨੀਤ ਵੱਲੋਂ ਸੀਵਰੇਜ ਪਾਇਪਾਂ ਪਾਉਣ, ਮੈਨ ਹੋਲ ਦੀ ਉਸਾਰੀ ਸੀਵਰੇਜ ਟ੍ਰੀਟਮੈਂਟ ਵਿਧੀ ਤੌਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਹੁਨਰ ਨੂੰ ਨਿਖਾਰ ਕੇ ਇੰਡਸਟਰੀ ਦੇ ਯੋਗ ਬਨਾਉਣਾ ਸਾਡਾ ਮੁੱਖ ਮੰਤਵ ਹੈ।

Leave a Reply

Your email address will not be published. Required fields are marked *