ਫਾਜਿਲਕਾ 16 ਮਈ
ਮਾਨਯੋਗ ਸਿਵਲ ਸਰਜਨ ਅਤੇ ਜਿਲਾ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਕੰਬੋਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਅੱਜ ਮਿਤੀ 16/5/2024 ਨੂੰ ਸੀਐਚਸੀ ਡੱਬ ਵਾਲਾ ਕਲਾਂ ਵਿਖੇ ਵਰਲਡ ਡੇਂਗੂ ਡੇ ਮੌਕੇ ਸਾਇਕਲ ਰੈਲੀ ਕੱਢਦੇ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ।
ਇਸ ਡੇਂਗੂ ਜਾਗਰੂਕਤਾ ਸਾਈਕਲ ਰੈਲੀ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪੰਕਜ ਚੌਹਾਨ ਜੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਜਾਗਰੂਕ ਕੀਤਾ ਗਿਆ।ਇਹ ਮੱਛਰ ਘਰਾਂ ਵਿਚ ਫਰਿੱਜ਼ ਦੀਆਂ ਟਰੇਆਂ, ਕੂਲਰ, ਪਾਣੀ ਵਾਲੀਆਂ ਟੈਂਕੀਆਂ, ਪੁਰਾਣੇ ਪਏ ਟਾਇਰਾਂ ਅਤੇ ਪੰਛੀਆਂ ਲਈ ਰੱਖੇ ਬਰਤਨਾਂ ਵਿੱਚ ਪੈਦਾ ਹੁੰਦਾ ਹੈ ।ਇਹ ਏਡੀਜ਼ ਅਜਿਪਟੀ ਮੱਛਰ ਦਿਨ ਵੇਲੇ ਸਵੇਰੇ ਅਤੇ ਸ਼ਾਮ ਨੂੰ ਕੱਟਦਾ ਹੈ । ਡੇਂਗੂ ਦੇ ਲਛੱਣ ਤੇਜ ਬੁਖਾਰ,ਸਿਰ ਦਰਦ, ਘਬਰਾਹਟ ਉਲਟੀਆਂ , ਪਲੇਟਲੈੱਟ ਸੈੱਲ ਘਟ ਜਾਣਾ ,ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਆਉਣ ਲਗ ਜਾਣਾ ਕਈ ਵਾਰ ਜਾਦਾ ਖੂਨ ਵਗਣ ਨਾਲ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਡੇਂਗੂ ਹੋ ਜਾਣ ਦੀ ਸੂਰਤ ਵਿੱਚ ਮਰੀਜ਼ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਜਾਦਾ ਪੀਣ ਵਾਲੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਹਨ ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਮਰੀਜ਼ ਨੂੰ ਮੱਛਰ ਜਾਲੀ ਵਿੱਚ ਰਹਿਣਾ ਚਾਹੀਦਾ ਹੈ। ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਐਸ ਆਈ ਕੰਵਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਫਰਿਜ਼ ਦੀ ਟਰੇਅ, ਕੂਲਰ ਪਾਣੀ ਦੀਆਂ ਟੈਂਕੀਆਂ ਨੂੰ ਹਰ ਹਫ਼ਤੇ ਸਾਫ ਕਰਨ ਉਪਰੰਤ ਧੁੱਪ ਲਗਵਾ ਕੇ ਵਰਤੋਂ ਕੀਤੀ ਜਾਵੇ ਅਤੇ ਖੜੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਸਾਫ਼ ਪਾਣੀ ਦੇ ਸੋਮਿਆਂ ਨੂੰ ਢੱਕ ਕੇ ਰੱਖਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਤੇ ਸਿਹਤ ਕਰਮਚਾਰੀ, ਸੀ ਐਚ ਸੀ ਸਟਾਫ , ਵਿਦਿਆਰਥੀ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਡੇਂਗੂ ਜਾਗਰੂਕਤਾ ਰੈਲੀ ਕੱਢੀ


