ਅੰਮਿਤਸਰ 23 ਫਰਵਰੀ।
ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਬੱਧ ਹੈ ਅਤੇ ਓਲੰਪਿਕ ਵਿਚ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਰਾਸ਼ੀ ਤੋਂ ਇਲਾਵਾ ਉੱਚ ਪੱਧਰੀ ਸਰਕਾਰੀ ਨੌਕਰੀਆਂ ਵੀ ਮੁਹਈਆ ਕਰਵਾ ਰਹੀ ਹੈ। ਇਨਾ ਸਬਦਾ ਦਾ ਪ੍ਰਗਟਾਵਾ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਡੀ.ਏ.ਵੀ. ਕਾਲਜ ਅੰਮ੍ਰਿਤਸਰ ਵਿੱਚ 68 ਵਾਂ ਸਲਾਨਾ ਖੇਡ ਸਮਾਗਮ ਦੋਰਾਨ ਖਿਡਾਰੀਆ ਨੂੰ ਇਨਾਮ ਵੰਡਣ ਸਮੇਂ ਕੀਤਾ।
ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ , ਨੇ ਡੀਏਵੀ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਨ ਦੌਰਾਨ ਬਿਤਾਏ ਸਮਿਆਂ ਨੂੰ ਯਾਦ ਕਰਦਿਆਂ ਕਾਲਜ ਪ੍ਰਤੀ ਸ਼ਰਧਾ ਅਤੇ ਵਿਦਿਆਰਥੀ ਜੀਵਨ ਦੇ ਸਫਰ ਨੂੰ ਸਭ ਨਾਲ ਸਾਂਝਾ ਕਰਦਿਆਂ ਮਿਹਨਤੀ ਅਧਿਆਪਕਾਂ ਨੂੰ ਯਾਦ ਕੀਤਾ ਜਿਨਾਂ ਦੀ ਬਦੌਲਤ ਉਹ ਕਿਸੇ ਮੁਕਾਮ ਤੇ ਪਹੁੰਚ ਸਕੇ, ਉਹਨਾਂ ਕਾਲਜ ਵਿੱਚ ਸੋਲਰ ਸਿਸਟਮ ਲਗਾਉਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ 5 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ।
|
ਪ੍ਰੋਗਰਾਮ ਦੀ ਸ਼ੁਰੂਆਤ ਐਨ.ਸੀ.ਸੀ ਐਨ.ਐਸ.ਐਸ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸ ਨਾਲ ਕੀਤੀ ਗਈ। ਦਲਬੀਰ ਸਿੰਘ ਕਥੂਰੀਆ ਕੈਨੇਡਾ ਵੀ ਇਸ ਸਮੇਂ ਉਚੇਚੇ ਤੌਰ ਤੇ ਹਾਜ਼ਰ ਹੋਏ।
ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ,ਬੀ.ਬੀ. ਯਾਦਵ ਜੀ ਨੇ ਮਹਿਮਾਨਾਂ ਦੇ ਬੈਚ ਲਗਾਏ I
ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਆਏ ਹੋਏ ਮਹਿਮਾਨ ਦੀ ਪ੍ਰਸ਼ੰਸਾ ਕਰਦਿਆਂ ਦੱਸਿਆ ਕਿ ਉਹਨਾਂ ਐਮ.ਏ ਪੋਲੀਟੀਕਲ ਸਾਇੰਸ ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੋਂ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਦੇ ਜੀਵਨ ਸੰਘਰਸ਼ ਮਿਹਨਤ ਘਾਲਣਾ ਦੇ ਨਾਲ ਨਾਲ ਪੀਐਚ.ਡੀ ਦੀ ਉੱਚ ਡਿਗਰੀ ਪ੍ਰਾਪਤ ਕਰਨ ਦੇ ਜੀਵਨ ਸੰਘਰਸ਼ ਤੇ ਮਿਹਨਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਨਾਲ ਹੀ ਉਹਨਾਂ ਦੁਆਰਾ ਕਾਲਜ ਵਿਜਿਟ ਦੌਰਾਨ ਲਾਇਬਰੇਰੀ ਦਾ ਦੌਰਾ ਕੀਤਾ ਗਿਆ, ਇਸ ਬਾਰੇ ਵੀ ਜਾਣਕਾਰੀ ਦਿੱਤੀ |
ਉਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਗਾ ਕੀਤੀ ਬੀ.ਬੀ. ਯਾਦਵ ਪ੍ਰੈਜੀਡੈਂਟ ਸਪੋਰਟਸ ਬੋਰਡ ਨੇ ਸਲਾਨਾ ਖੇਡ ਸਪੋਰਟਸ ਰਿਪੋਰਟ ਪੇਸ਼ ਕੀਤੀ ਤੇ ਵਿਦਿਆਰਥੀਆਂ ਨੂੰ ਖੇਡਾਂ ਦੀ ਅਹਿਮੀਅਤ ਬਾਰੇ ਦੱਸਦੇ ਹੋਏ ਕਾਲਜ ਦੀਆਂ ਖੇਡਾਂ ਪ੍ਰਤੀ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।
ਕਾਲਜ ਵਿੱਚ ਵੱਖ-ਵੱਖ ਖੇਡਾਂ ਜਿਵੇਂ 100 ਮੀਟਰ ਦੌੜਾਂ 400 ਮੀਟਰ ਹਜ਼ਾਰ ਮੀਟਰ ਰੱਸਾ ਖਿੱਚਣ ਦੇ ਮੁਕਾਬਲੇ ਤੇ ਹੋਰ ਕਈ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਦਿਖਾਈ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜ ਅੰਗ ਹਨ ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਸਰੀਰਕ ਵਿਕਾਸ ਹੁੰਦਾ ਹੈ ਤੇ ਉਹਨਾਂ ਦਾ ਮਨੋਬਲ ਵਿੱਚ ਵਾਧਾ ਹੁੰਦਾ ਹੈ।
ਡੀ.ਏ.ਵੀ. ਕਾਲਜ ਖੇਡਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਂਦਾ ਹੈ।
ਇਸ ਸਮਾਰੋਹ ਵਿੱਚ 100 ਮੀਟਰ ਦੌੜ ਵਿੱਚ ਸੁਰਿੰਦਰ ਕੌਰ ਪਹਿਲੇ ਸਥਾਨ ‘ਤੇ ਦ੍ਰਿਤੀ ਦੂਜੇ ,ਪ੍ਰਗਤੀ ਭਾਟੀਆ ਤੀਸਰੇ ਸਥਾਨ ‘ਤੇ ਰਹੀ।
ਰਿਲੇ ਰੇਸ ਵਿੱਚ ਸੰਜਨਾ ਰਜਵੰਤ ਕੋਮਲ ਸੁਰਿੰਦਰ ਪਹਿਲੇ ਸਥਾਨ ਤੇ ਅਮੀਸ਼ਾ ਪੱਟੀ ਪ੍ਰਗਤੀ ਜਸਮੀਤ ਅੰਜਲੀ ਦੂਜੇ ਸਥਾਨ ‘ਤੇ ਪੁਨੀਤ ਪਾਲ ਕੌਰ ਕਾਜਲ ਮਸਨਵੀ ਲਕਸ਼ਮੀ ਤੀਜੇ ਸਥਾਨ ‘ਤੇ ਰਹੀਆਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਮੈਡਲ ‘ਤੇ ਸਰਟੀਫ਼ਿਕੇਟ ਦਿੱਤੇ ਗਏ ਜਿਸ ਵਿੱਚ ਟਰੈਕ ਸੂਟ ,ਖੇਡਾਂ ਦਾ ਸਮਾਨ ਬੱਚਿਆਂ ਨੂੰ ਇਨਾਮ ਵਜੋਂ ਦਿੱਤਾ ਗਿਆ। ਇਹ ਖੇਡ ਸਮਾਰੋਹ ਯਾਦਗਾਰੀ ਹੋ ਨਿਬੜਿਆ
ਇਸ ਸਮੇਂ ਕਾਲਜ ਦਾ ਸਮੂਹ ਟੀਚਿੰਗ ਨੌਨ ਟੀਚਿੰਗ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।