ਕਮਿਸ਼ਨਰ ਮੰਡਲ ਫਿਰੋਜ਼ਪੁਰ ਨੇ ਦਫ਼ਤਰ ਦੇ ਕਰਮਚਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਦਾ ਦਿਵਾਇਆ ਪ੍ਰਣ

Ferozepur

ਫ਼ਿਰੋਜ਼ਪੁਰ 25 ਜਨਵਰੀ 2024.


          ਕਮਿਸ਼ਨਰ ਮੰਡਲ ਫਿਰੋਜ਼ਪੁਰ ਸ੍ਰੀ ਅਰੁਣ ਸੇਖੜੀ ਆਈ.ਏ.ਐਸ. ਨੇ ਰਾਸ਼ਟਰੀ ਵੋਟਰ ਦਿਵਸ ਮੌਕੇ ਆਪਣੇ ਦਫ਼ਤਰ ਵਿਖੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦਾ ਪ੍ਰਣ ਦਿਵਾਇਆ।

          ਕਮਿਸ਼ਨਰ ਸ੍ਰੀ ਅਰੁਣ ਸੇਖੜੀ ਨੇ ਸਮੂਹ ਹਾਜ਼ਰੀਨ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਭਾਰਤ ਵਿੱਚ ਹਰੇਕ 18 ਸਾਲ ਦੇ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਤੇ ਸਾਡੇ ਸੰਵਿਧਾਨ ਨੇ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਭਵਿੱਖ ਨੂੰ ਸੁਰੱਖਿਅਤ ਅਤੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹਾਂ । ਉਨ੍ਹਾਂ ਵੋਟ ਦੇ ਹੱਕ ਦੀ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਵਰਤੋਂ ਕਰਨ ਤੇ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਸੁਨਹਿਰੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਨਜ਼ਦੀਕੀਆਂ ਦੀ ਵੋਟ ਬਣਾਉਣ ਤੋਂ ਇਲਾਵਾ ਇਸ ਦੇ ਸਹੀ ਇਸਤੇਮਾਲ ਸਬੰਧੀ ਖ਼ੁਦ ਵੀ ਜਾਗਰੂਕ ਹੋਣ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ।


          ਇਸ ਮੌਕੇ ਸੁਪਰਡੈਂਟ ਸ. ਪਰਮਿੰਦਰ ਸਿੰਘ, ਸ੍ਰੀ ਵਿਕਰਾਂਤ ਖੁਰਾਣਾ, ਨਿੱਜੀ ਸਹਾਇਕ ਸ੍ਰੀ ਦੀਪਕ ਲੂੰਬਾ, ਦਫਤਰ ਦੇ ਕਰਮਚਾਰੀ ਮੈਡਮ ਰੇਖਾ ਗੁਪਤਾ, ਸ੍ਰੀ ਕੁਲਦੀਪ ਕੁਮਾਰ, ਸ੍ਰੀ ਗੁਰਪਾਲ ਸਿੰਘ, ਸ੍ਰੀ ਅਸ਼ੋਕ ਕੁਮਾਰ ਤੋਂ ਇਲਾਵਾ ਦਫ਼ਤਰ ਦੇ ਸਮੂਹ ਮੁਲਾਜ਼ਮ ਹਾਜ਼ਰ ਸਨ।