ਫਰੀਦਕੋਟ, 22 ਅਪ੍ਰੈਲ ( ) ਐਚਐਮਆਈਐਸ ਇੰਡੀਕੇਟਰ ਦੇ ਅਨੁਸਾਰ ਕਲੀਨੀਕਲ ਕਾਰਗੁਜਾਰੀ ਦੇ ਆਧਾਰ ਤੇ ਜਿਲ੍ਹਾ ਸਿਵਲ ਹਸਪਤਾਲ ਫਰੀਦਕੋਟ ਨੇ ਪੰਜਾਬ ਵਿੱਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਅਤੇ ਡਾ. ਵਿਸ਼ਵਦੀਪ ਗੋਇਲ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਵੱਖ-ਵੱਖ ਵਿੰਗਾਂ ਜਿਵੇਂ ਓ.ਪੀ.ਡੀ., ਆਈ.ਪੀ.ਡੀ., ਸਾਰੇ ਤਰਾਂ ਦੀਆਂ ਸਰਜਰੀਆਂ, ਜਣੇਪਾ ਸੇਵਾਵਾਂ, ਐਕਸਰੇ, ਅਲਟ੍ਰਾ ਸਾਉਂਡ, ਈ.ਸੀ.ਜੀ., ਲੈਬ ਟੈਸਟ, ਡੀ.ਐਨ.ਬੀ. ਆਦਿ ਸੇਵਾਵਾਂ ਵਿੱਚ ਸਿਵਲ ਹਸਪਤਾਲ ਫਰੀਦਕੋਟ ਨੂੰ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਇਸ ਮੌਕੇ ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਇਸ ਪ੍ਰਾਪਤ ਦਾ ਸਮੁੱਚਾ ਸਿਹਰਾ ਸਮੂਹ ਸਟਾਫ ਦੇ ਸਿਰ ਜਾਂਦਾ ਹੈ ਜਿਹਨਾਂ ਦੀ ਮਿਹਨਤ ਅਤੇ ਲਗਨ ਨਾਲ ਇਸ ਪ੍ਰਾਪਤੀ ਕੀਤਾ। ਉਹਨਾਂ ਕਿਹਾ ਕਿ ਹਸਪਤਾਲ ਵਿਖੇ ਆਉਣ ਵਾਲੇ ਹਰ ਲੋੜਵੰਦ ਵਿਅਕਤੀ ਦੇ ਇਲਾਜ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸਤੋਂ ਇਲਾਵਾ ਹਸਪਤਾਲ ਵਿੱਚ ਸਾਫ ਸਫਾਈ, ਬਾਇਓ ਮੈਡੀਕਲ ਵੇਸਟ ਅਤੇ ਹੋਰ ਰੱਖ ਰਖਾਵ ਦੇ ਕੰਮ ਵੀ ਸੁੱਚਜੇ ਤਰੀਕੇ ਨਾਲ ਚੱਲ ਰਹੇ ਹਨ।
ਸਿਵਲ ਹਸਪਤਾਲ ਫਰੀਦਕੋਟ ਨੂੰ ਪੰਜਾਬ ਵਿੱਚੋਂ ਮਿਲਿਆ ਪਹਿਲਾ ਸਥਾਨ


