ਮੁੱਖ ਮੰਤਰੀ ਦੀ ਯੋਗਸ਼ਾਲਾ, ਲੋਕਾਂ ਨੂੰ ਪ੍ਰਦਾਨ ਕਰ ਰਹੀ ਹੈ ਨਿਰੋਈ ਜੀਵਨ ਸ਼ੈਲੀ- ਐਸ.ਡੀ.ਐਮ. ਦਮਨਦੀਪ ਕੌਰ

Politics Punjab S.A.S Nagar

ਐਸ.ਏ.ਐਸ.ਨਗਰ, 25 ਨਵੰਬਰ, 2024:

ਮੁੱਖ ਮੰਤਰੀ, ਪੰਜਾਬ ਵੱਲੋਂ ਪੰਜਾਬ ਵਾਸੀਆਂ ਨੂੰ ਨਰੋਈ ਜੀਵਨ ਸ਼ੈਲੀ ਪ੍ਰਦਾਨ ਕਰਨ ਦੇ ਮਕਸਦ ਨਾਲ ਚਲਾਈ ਜਾ ਰਹੀ ਸੀ.ਐਮ ਦੀ ਯੋਗਸ਼ਾਲਾ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

     ਐਸ.ਡੀ.ਐਮ.ਮੋਹਾਲੀ, ਦਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਯੋਗਾ ਅਭਿਆਸ ਨਾਲ ਲੋਕ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੈਸ਼ਨ (ਯੋਗਾ ਕਲਾਸ) ਵਿੱਚ ਭਾਗੀਦਾਰਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਵੱਲੋਂ ਰੋਜ਼ਾਨਾ ਛੇ ਯੋਗਾ ਸੈਸ਼ਨ ਲਗਾਏ ਜਾਂਦੇ ਹਨ।

 ਵਧੇਰੇ ਜਾਣਕਾਰੀ ਦਿੰਦੇ ਹੋਏ ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਕਲਾਸ ਸੈਕਟਰ 65 (ਪਾਰਕ ਨੰ: 19), ਮੋਹਾਲੀ ਵਿਖੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਸ਼ੁਰੂ ਕਰਦੀ ਹੈ। ਦੂਜੀ ਕਲਾਸ ਏਰੋਸਿਟੀ ਐਫ ਬਲਾਕ, ਮੋਹਾਲੀ ਵਿਖੇ ਸਵੇਰੇ 7.15 ਵਜੇ ਤੋਂ 8.15 ਵਜੇ ਤੱਕ ਹੁੰਦੀ ਹੈ। ਤੀਸਰੀ ਕਲਾਸ ਲਾਅ ਪਰੀਸ਼ੀਅਨ ਅੰਬਿਕਾ, ਸੈਕਟਰ-66-ਬੀ, ਮੋਹਾਲੀ ਵਿਖੇ ਸਵੇਰੇ 8.20 ਤੋਂ 9.20 ਵਜੇ ਤੱਕ ਅਤੇ ਚੌਥੀ ਕਲਾਸ ਕਮਾਂਡੋ ਕੰਪਲੈਕਸ, ਸੈਕਟਰ 65, ਮੋਹਾਲੀ ਵਿਖੇ ਦੁਪਿਹਰ 2.55 ਤੋਂ 3.55 ਵਜੇ ਤੱਕ ਅਤੇ ਪੰਜਵੀਂ ਕਲਾਸ ਸਪੋਰਟਸ ਕੰਪਲੈਕਸ, ਸੈਕਟਰ 65, ਮੋਹਾਲੀ ਵਿਖੇ ਸ਼ਾਮ 4 ਵਜੇ ਤੋਂ 5 ਵਜੇ ਤੱਕ ਲਗਾਈ ਜਾਂਦੀ ਹੈ। ਛੇਵੀਂ ਕਲਾਸ ਲਕਸ਼ਮੀ ਨਰਾਇਣ ਮੰਦਿਰ ਸੈਕਟਰ 65, ਮੋਹਾਲੀ ਵਿਖੇ ਸ਼ਾਮ 5.05 ਤੋਂ 6.05 ਵਜੇ ਤੱਕ ਲਾਈ ਜਾਂਦੀ ਹੈ,  ਇੰਨ੍ਹਾਂ ਯੋਗਾ ਕਲਾਸਾਂ ਦਾ ਹਰ ਵਰਗ ਦੇ ਲੋਕ ਭਰਪੂਰ ਲਾਹਾ ਲੈ ਰਹੇ ਹਨ। 

     ਅਲੀਸ਼ਾ ਨੇ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਯੋਗ ਅਭਿਆਸ ਕਰਾਉਣ ਲਈ ਅਤੇ ਯੋਗਾ ਦੀ ਮਹੱਤਤਾ ਦੱਸਣ ਲਈ ਕੋਚ ਮੌਜੂਦ ਹਨ, ਜਿਨ੍ਹਾਂ ਨੂੰ ਰੋਜ਼ਾਨਾ ਪ੍ਰਤੀ ਕੋਚ ਪੰਜ ਜਾਂ ਛੇ ਸੈਸ਼ਨ (ਯੋਗਾ ਕਲਾਸ) ਲਾਉਣ ਦਾ ਟੀਚਾ ਦਿੱਤਾ ਹੋਇਆ ਹੈ।

     ਯੋਗਾ ਟ੍ਰੇਨਰ ਅਲੀਸ਼ਾ ਕੁੰਡਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਯੋਗਾ ਕਲਾਸਾਂ ਵਿੱਚ  ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਬਜ਼ੁਰਗਾਂ ਦਾ ਕਹਿਣਾ ਹੈ ਕਿ ਯੋਗ ਅਭਿਆਸ ਨਾਲ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਨ ਅਤੇ ਯੋਗਾ ਸਿਹਤ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਉਨ੍ਹਾਂ ਨੁੰ ਮਾਨਸਿਕ ਸੰਤੁਸ਼ਟੀ ਵੀ ਦਿੰਦਾ ਹੈ। ਇਸ ਤੋਂ ਇਲਾਵਾ 

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਸਕੂਲ ਵਿੱਚ ਖੇਡਾਂ ਅਤੇ ਯੋਗ ਆਸਣਾਂ ਰਾਹੀ ਸਿਹਤਮੰਦ ਜੀਵਨ ਸਬੰਧੀ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਨਾਲ ਬੱਚਿਆਂ ਦਾ ਯੋਗਾ ਪ੍ਰਤੀ ਰੁਝਾਨ ਵੱਧ ਰਿਹਾ ਹੈ। ਯੋਗ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਸੈਸ਼ਨ ਵਿਚ ਸ਼ਾਮਲ ਹੋਣ।

      ਉਨ੍ਹਾਂ ਦੱਸਿਆ ਕਿ ਕੰਮ ਕਾਜ਼ੀ ਔਰਤਾਂ ਦੇ ਨਾਲ-ਨਾਲ ਘਰੇਲੂ ਔਰਤਾਂ ਵਿੱਚ ਵੀ ਯੋਗ ਆਸਣਾਂ ਨਾਲ ਤੰਦਰੁਸਤ ਅਤੇ ਨਿਰੋਈ ਸਿਹਤ ਪ੍ਰਤੀ ਜਾਗਰੂਕਤਾ ਆਈ ਹੈ। ਔਰਤਾਂ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਨਿਯਮਿਤ ਤੌਰ ‘ਤੇ ਸੈਸ਼ਨਾਂ ਵਿੱਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਯੋਗਾ ਰਾਹੀਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ  ਕਿਹਾ ਲੋਕ ਇਹਨਾਂ ਸੈਸ਼ਨਾਂ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰ ਕੇ, ਉਹ ਲੋਕ, ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।