ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ ()
ਹੋਲਾ ਮਹੱਲਾ ਤਿਉਹਾਰ ਮੌਕੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਦੇਸ਼ ਵਿਦੇਸ਼ ਵਿੱਚ ਵੱਸਦੇ ਲੋਕਾਂ ਨੂੰ ਹੋਲਾ ਮਹੱਲਾ ਤਿਉਹਾਰ ਦੀ ਵਧਾਈ ਦਿੱਤੀ ਹੈ।
ਇਸ ਮੌਕੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਨਾਲ ਉਨ੍ਹਾਂ ਦੇ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਵੀ ਸਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਕਿਹਾ ਕਿ ਅੱਜ ਅਸੀ ਪੰਜਾਬ ਸਰਕਾਰ ਵੱਲੋਂ ਸਮੂਹ ਦੇਸ਼ ਵਾਸੀਆਂ ਅਤੇ ਵਿਦੇਸ਼ਾ ਵਿਚ ਵੱਸਦੇ ਭਾਰਤੀਆਂ ਨੂੰ ਜੰਗਜੂ ਭਾਵਨਾ ਦੇ ਜਸ਼ਨ ਅਤੇ ਪ੍ਰਤੀਕ ਹੋਲਾ ਮਹੱਲਾ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਹਿਬ ਏ ਕਮਾਲ ਸਰਬੰਸ ਦਾਨੀ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਤਿਉਹਾਰ ਦੀ ਅਰੰਭਤਾ ਕਰਕੇ ਪੰਜਾਬੀਆਂ ਵਿੱਚ ਨਵਾ ਜੋਸ਼ ਭਰ ਦਿੱਤਾ ਸੀ। ਅਸੀ ਸਾਰੇ ਦਸਮ ਪਾਤਸ਼ਾਹ ਜੀ ਦੇ ਪੁੱਤਰ ਤੇ ਧੀਆਂ ਹਾਂ, ਰਲ ਮਿਲ ਕੇ ਇਹ ਤਿਉਹਾਰ ਮਨਾਉਦੇ ਹਾਂ। ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਦਾ ਤਿਉਹਾਰ ਮਨਾਂਉਣ ਲਈ ਲੱਖਾਂ ਸੰਗਤਾਂ ਇੱਥੇ ਪੁੱਜਦੀਆਂ ਹਨ, ਜੋ ਧਾਰਮਿਕ ਅਸਥਾਨਾ ਦੇ ਦਰਸ਼ਨ ਕਰਦੀਆਂ ਹਨ ਅਤੇ ਸ਼ਰਧਾਲੂਆਂ ਦੀ ਆਮਦ ਤਿਉਹਾਰ ਤੋਂ ਕਈ ਦਿਨ ਪਹਿਲਾ ਸੁਰੂ ਹੋ ਜਾਂਦੀ ਹੈ ਤੇ ਵਿਸਾਖੀ ਤੋ ਬਾਅਦ ਤੱਕ ਇੱਥੇ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ।
ਸ.ਬੈਂਸ ਨੇ ਦੱਸਿਆ ਕਿ ਇਸ ਵਾਰ ਅਸੀ ਵਿਸੇਸ਼ ਉਪਰਾਲੇ ਕੀਤੇ ਹਨ, ਜਿਹੜੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਆਉਦੀ ਹੈ, ਉਸ ਨੂੰ ਹੋਰ ਧਾਰਮਿਕ ਤੇ ਇਤਿਹਾਸਕ ਅਸਥਾਨਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਇਸ ਦੇ ਲਈ ਵਿਸੇਸ਼ ਪ੍ਰਬੰਧ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਰਾਸਤੀ ਸੈਰ ਦੀ ਸੁਰੂਆਤ ਕੀਤੀ ਹੈ ਜਿਸ ਰਾਹੀ ਦੇਸ਼ ਵਿਦੇਸ਼ ਤੋ ਆਉਣ ਵਾਲੀ ਸੰਗਤ ਨੂੰ ਇੱਥੋ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਬਾਰੇ ਜਾਣਕਾਰੀ ਪਹੁੰਚਾਈ ਗਈ ਹੈ। ਵਿਰਾਸਤੀ ਖੇਡਾਂ ਰਾਹੀ ਆਪਣੇ ਵਿਰਸੇ ਤੇ ਪਿਛੋਕੜ ਨਾਲ ਜੋੜਿਆ ਹੈ। ਕਰਾਫਟ ਮੇਲੇ ਵਿਚ ਪੰਜਾਬ ਦਾ ਹੁਨਰ ਅਤੇ ਅਮੀਰ ਵਿਰਸਾ, ਕਲਾਂ ਤੇ ਸੱਭਿਆਚਾਰ ਦਰਸਾਇਆ ਹੈ। ਐਡਵੈਂਚਰ ਸਪੋਰਟਸ ਨਾਲ ਰੋਮਾਚਕਾਂਰੀ ਹੋਟ ਏਅਰ ਵੈਲੂਨ ਤੇ ਵੋਟਿੰਗ ਦੀ ਵਿਵਸਥਾ ਕੀਤੀ ਹੈ। ਸਾਡੇ ਪੰਜ ਪਿਆਰਾ ਪਾਰਕ ਅਤੇ ਨੇਚਰ ਪਾਰਕ ਵਿੱਚ ਸੰਗਤਾਂ ਦੀ ਆਮਦ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਮੁੱਚੇ ਨਗਰ ਨੂੰ ਰੰਗ ਬਰੰਗੀਆਂ ਲਾਈਟਾ ਨਾਲ ਰੁਸ਼ਨਾਇਆ ਗਿਆ ਹੈ। ਸਾਰੇ ਵਿਭਾਗਾ ਦੇ ਮੁਖੀ ਪਿਛਲੇ ਦੋ ਮਹੀਨੇ ਤੋ ਇੱਥੇ ਸ਼ਰਧਾਲੂਆਂ ਦੀ ਸਹੂਲਤ ਲਈ ਦਿਨ ਰਾਤ ਕੰਮ ਕਰ ਰਹੇ ਹਨ। ਮੁਫਤ ਸ਼ਟਲ ਬੱਸ ਸਰਵਿਸ ਤੇ ਈ ਰਿਕਸ਼ਾ ਵਰਗੀਆਂ ਸਹੂਲਤਾਂ ਨਿਵੇਕਲੀ ਪਹਿਲ ਹੈ, ਅਸੀ ਸ਼ਰਧਾਲੂਆਂ ਦੀ ਸੁਰੱਖਿਆਂ ਲਈ ਵੀ ਵਚਨਬੱਧ ਹਾਂ। 150 ਸੀਸੀਟੀਵੀ ਕੈਮਰੇ ਲਗਭਗ 5000 ਪੁਲਿਸ ਕਰਮਚਾਰੀ ਤੈਨਾਂਤ ਹਨ। ਸਿਹਤ ਸਹੂਲਤਾਂ, ਸਫਾਈ, ਪਾਰਕਿੰਗ, ਵਰਗੀਆਂ ਸਹੂਲਤਾਂ ਨਿਰਵਿਘਨ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੀ ਸੇਵਾ ਲਈ ਸਮੁੱਚਾ ਪ੍ਰਸਾਸ਼ਨ ਅਤੇ ਸਾਡੇ ਪਾਰਟੀ ਵਰਕਰ ਦਿਨ ਰਾਤ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵੱਡੀਆ ਐਲਈਡੀ ਸਕਰੀਨਾਂ ਤੇ ਸਮੁੱਚੇ ਮੇਲਾ ਖੇਤਰ ਦੀ ਜਾਣਕਾਰੀ ਸ਼ਰਧਾਲੂਆਂ ਨੂੰ ਉਪਲੱਬਧ ਕਰਵਾਈ ਗਈ ਹੈ। ਟ੍ਰੈਫਿਕ ਮੈਨੇਜਮੈਂਟ ਨੂੰ ਬਾਖੂਬੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁਝ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਹੈ, ਲੰਗਰਾਂ ਵਿਚ ਸਫਾਈ ਵਿਵਸਥਾ ਅਤੇ ਪ੍ਰਦੂਸ਼ਣ ਮੁਕਤ ਹੋਲਾ ਮਹੱਲਾ ਮਨਾਂਉਣ ਦੀ ਅਪੀਲ ਸਾਰਥਿਕ ਸਿੱਧ ਹੋਈ ਹੈ। ਅਸੀ ਗੁਰੂ ਘਰ ਦੇ ਸੇਵਕ ਦੀ ਤਰਾਂ ਕੰਮ ਕਰਦੇ ਰਹਾਂਗੇ।
ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਰਵੇਨਿਊ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੁਨਰਵਾਸ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਅਤੇ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਐਨ.ਆਰ.ਆਈ ਮਾਮਲੇ ਨੇ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ।