ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਸਹਾਇਤਾ ਅਤੇ ਸਵਾਗਤ ਕੇਂਦਰ ਸਥਾਪਿਤ

Faridkot

ਫਰੀਦਕੋਟ 2 ਜੁਲਾਈ,

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਹਰ ਵਿਭਾਗ ਨਾਲ ਸਬੰਧਤ ਕੰਮ ਲੈ ਕੇ ਆਉਣ ਵਾਲੇ ਪ੍ਰਾਰਥੀਆਂ ਦੀ ਤੁਰੰਤ ਸਹਾਇਤਾ ਲਈ ਮੁੱਖ ਮੰਤਰੀ ਸਹਾਇਤਾ ਅਤੇ ਸਵਾਗਤ ਕੇਂਦਰ ਖੋਲ੍ਹ ਦਿੱਤਾ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਸਹਾਇਤਾ ਕੇਂਦਰ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਪ੍ਰਾਰਥੀ ਨੂੰ ਕਿਸੇ ਮਹਿਕਮੇ, ਕੰਮ, ਸ਼ਿਕਾਇਤ ਅਤੇ ਸ਼ਿਕਾਇਤ ਤੇ ਕੀਤੀ ਜਾ ਰਹੀ ਕਾਰਵਾਈ ਸਬੰਧੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਮੰਤਵ ਲੋਕਾਂ ਦੀ ਇਸ ਕੰਪਲੈਕਸ ਵਿਖੇ ਸਥਾਪਿਤ ਸਾਰੇ ਦਫਤਰਾਂ ਵਿੱਚ ਹਰ ਕਿਸਮ ਦੀ ਖੱਜਲ ਖੁਆਰੀ ਤੋਂ ਨਿਜ਼ਾਤ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਅਕਸਰ ਦੇਖਿਆ ਗਿਆ ਹੈ ਕਿ ਦਫਤਰਾਂ ਵਿੱਚ ਦੂਰ ਦੁਰਾਡੇ ਇਲਾਕਿਆਂ ਅਤੇ ਖਾਸਕਰ ਪਿੰਡਾਂ ਚੋਂ ਆਉਣ ਵਾਲੇ ਲੋਕ ਪ੍ਰਸਾਸ਼ਨਿਕ ਕੰਮਾਂ ਅਤੇ ਦਫਤਰਾਂ ਦੇ ਪਤੇ ਸਬੰਧੀ ਅਣਜਾਣ ਹੁੰਦੇ ਹਨ। ਇਸ ਵਜ੍ਹਾਂ ਕਰਕੇ ਪ੍ਰਰਾਥੀਆਂ ਦਾ ਜਿਆਦਾਤਰ ਸਮਾਂ ਬਿਨਾਂ ਕਿਸੇ ਉਸਾਰੂ ਕੰਮ ਦੇ ਜਾਇਆ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਤੁੰਰਤ ਪ੍ਰਭਾਵ ਨਾਲ ਦੂਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤਹਿਤ ਬੁੱਧਵਾਰ ਤੋਂ ਰੋਜ਼ ਸਵੇਰੇ 9 ਤੋਂ 5 ਵਜੇ ਤੱਕ ਸਰਕਾਰੀ ਮੁਲਾਜ਼ਮ ਇਸ ਸਰਕਾਰੀ ਕੇਂਦਰ ਵਿਖੇ ਮੌਜੂਦ ਰਹਿਣਗੇ। ਇਹ ਮੁਲਾਜ਼ਮ ਇਸ ਗੱਲ ਨੂੰ ਸੁਨਿਸ਼ਚਿਤ ਕਰਨਗੇ ਕਿ ਹਰ ਕਿਸਮ ਦੀ ਦਰਖਾਸਤ ਲੈ ਕੇ ਆਉਣ ਵਾਲੇ ਲੋਕਾਂ ਦੀ ਬਿਨਾਂ ਖੱਜਲ ਖੁਆਰੀ ਦੇ ਕੰਮ ਨੇਪਰੇ ਚੜ੍ਹ ਸਕੇ।

ਇਸ ਉਪਰਾਲੇ ਦੀ ਪੂਰਤੀ ਲਈ ਸੀਨੀਅਰ ਸਹਾਇਕ ਹਰੀਸ਼ ਚੰਦਰ (95019-01180), ਜਗਦੀਪ ਸਿੰਘ ਸੀਨੀਅਰ ਸਹਾਇਕ (96460-13400) ਅਤੇ ਸ੍ਰੀਮਤੀ ਕਮਲਜੀਤ ਕੌਰ ਸਟੈਨੋ ( 94171-07815) ਨੂੰ ਇਸ ਸੁਵਿਧਾ ਕੇਂਦਰ ਵਿਖੇ ਤਾਇਨਾਤ ਕੀਤਾ ਗਿਆ ਹੈ।