ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਖੇਡ ਅਫਸਰ ਅਤੇ ਕੋਚਿੰਜ਼ ਨਾਲ ਕੀਤੀ ਵਿਸ਼ੇਸ਼ ਮੀਟਿੰਗ

Faridkot Politics Punjab

ਫਰੀਦਕੋਟ 29 ਅਕਤੂਬਰ ()

ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਵੱਲੋਂ ਵੱਖ ਵੱਖ ਗਰਾਊਂਡ, ਸਟੇਡੀਅਮ ਦੀ ਰਿਪੇਅਰ ਅਤੇ ਨਵੇਂ ਕੋਚਿੰਗ ਸੈਂਟਰ ਲਈ ਯੋਜਨਾ ਬਣਾਉਣ ਲਈ ਜਿਲ੍ਹਾ ਖੇਡ ਅਫਸਰ ਅਤੇ ਜਿਲ੍ਹੇ ਦੇ ਵੱਖ ਵੱਖ ਖੇਡ ਕੋਚਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।

ਇਸ ਮੌਕੇ ਚੇਅਰਮੈਨ ਸ. ਢਿੱਲਵਾਂ ਨੇ ਜਿਲ੍ਹਾ ਖੇਡ ਅਫਸਰ ਕੋਲੋ ਗਰਾਊਂਡਾਂ, ਸਟੇਡੀਅਮ ਦੀ ਰਿਪੇਅਰ ਸਬੰਧੀ ਜਾਣਕਾਰੀ ਲਈ ਅਤੇ ਨਵੇਂ ਕੋਚਿੰਗ ਸੈਂਟਰ ਬਣਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ  ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ ਅਤੇ ਇਸ ਕੰਮ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਲਈ ਖਿਡਾਰੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਕੰਮ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਚੇਅਰਮੈਨ ਸ. ਢਿੱਲਵਾਂ ਨੇ ਦੱਸਿਆ ਕਿ ਖਿਡਾਰੀਆਂ ਦੀ ਸਹੂਲਤ ਵਿੱਚ 11 ਨਵੇਂ ਕੋਚਿੰਗ ਸੈਂਟਰ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ, ਜਿੰਨਾ ਵਿੱਚ 5 ਕੋਚਿੰਗ ਸੈਂਟਰ ਕੋਟਕਪੂਰਾ, 3 ਜੈਤੋ ਅਤੇ 3 ਫਰੀਦਕੋਟ ਵਿਖੇ ਬਣਾਏ ਜਾਣਗੇ।

ਇਸ ਮੌਕੇ ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ, ਚਰਨਜੀਤ ਸਿੰਘ, ਦਰਸ਼ਨਪਾਲ ਸ਼ਰਮਾ, ਮਨਜੀਤ ਕੌਰ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਖੁਸ਼ਵਿੰਦਰ ਸਿੰਘ, ਦਲਜੀਤ ਕੌਰ, ਜਸਪਾਲ ਸਿੰਘ, ਮਨਪ੍ਰੀਤ ਕੌਰ, ਸੁਖਰਾਜ ਕੌਰ, ਗਰੀਸ਼  ਤੋਂ ਇਲਾਵਾ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *