ਮਾਨਸਾ, 16 ਸਤੰਬਰ:
ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਸਰਦੂਲਗੜ੍ਹ ਵਿਖੇ ਦੋ ਹਫਤੇ ਦੀ ਡੇਅਰੀ ਸਿਖਲਾਈ ਲੈ ਰਹੇ ਸਿਖਿਆਰਥੀਆਂ ਨੂੰ ਸਿਖਲਾਈ ਸਮਾਪਤੀ ਉਪਰੰਤ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਵੱਲੋਂ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਇਸ ਮੌਕੇ ਸਿੱਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਵਿਭਾਗ ਵੱਲੋਂ ਆਯੋਜਿਤ ਸਿਖਲਾਈ ਸੈਸ਼ਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਮਾਨਸਾ ਵੱਲੋਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਮਨਿੰਦਰਪਾਲ ਸਿੰਘ ਡੇਅਰੀ ਟੈਕਨੋਲੋਜਿਸਟ ਵੱਲੋਂ ਸਿਖਿਆਰਥੀਆਂ ਨੂੰ ਦਿੱਤੀ ਜਾਂਦੀ ਸਿਖਲਾਈ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ।
ਇਸ ਮੌਕੇ ਡਾ. ਹਰਦੇਵ ਸਿੰਘ ਚੇਅਰਮੈਨ ਲੇਬਰ ਫੈੱਡ ਮਾਨਸਾ, ਸ੍ਰੀ ਹਰਿੰਦਰ ਕੁਮਾਰ ਵਾਇਸ ਚੇਅਰਮੈਨ ਲੇਬਰ ਫੈੱਡ, ਸ੍ਰੀ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਆਪ ਸਰਦੂਲਗੜ੍ਹ, ਸ੍ਰੀ ਕਮਲਜੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ -2, ਸ੍ਰੀਮਤੀ ਸਤਵੀਰ ਕੌਰ ਡੇਅਰੀ ਇੰਸਪੈਕਟਰ ਗ੍ਰੇਡ -2, ਸ੍ਰੀਮਤੀ ਸੰਦੀਪ ਕੌਰ ਡੇਅਰੀ ਇੰਸਪੈਕਟਰ ਗ੍ਰੇਡ -2, ਅਤੇ ਸ੍ਰੀ ਜਗਪ੍ਰੀਤ ਸਿੰਘ ਕਲਰਕ ਆਦਿ ਹਾਜ਼ਰ ਸਨ।
ਡੇਅਰੀ ਸਿਖਲਾਈ ਲੈ ਰਹੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ


