ਰੂਪਨਗਰ ਜ਼ਿਲ੍ਹੇ ਨੇ ਸਾਲਾਨਾ ਸਕੂਲ ਨਤੀਜੇ ਐਲਾਨੇ, ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਰੂਪਨਗਰ, 29 ਮਾਰਚ: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ, ਰੂਪਨਗਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਐਲਾਨੇ ਗਏ। ਖਾਸ ਤੌਰ ‘ਤੇ, 100 ਫ਼ੀਸਦ ਮਾਪਿਆਂ ਨੇ ਸਕੂਲਾਂ ਵਿੱਚ ਹਿੱਸਾ ਲਿਆ, ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਆਪਣੀ ਦਿਲਚਸਪੀ ਦਿਖਾਈ। ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਅਧਿਕਾਰੀਆਂ ਦੀ ਇੱਕ ਟੀਮ […]

Continue Reading

ਮਹਿਰਾ ਕਲੋਨੀ ਬਹਿਰਾਮਪੁਰ ਵਿਖੇ ਨਸ਼ਾ ਤਸਕਰਾਂ ਖਿਲਾਫ ਕਰਵਾਏ ਗਏ ਕਾਸੋ ਓਪਰੇਸ਼ਨ ਚਲਾਇਆ 

ਰੂਪਨਗਰ, 29 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਸਮੱਗਲਰਾਂ ਵਿਰੁੱਧ ਇੱਕ ਮੁਹਿੰਮ, ਪਹਿਲੀ ਮਾਰਚ ਤੋ ਸੁਰੂ ਕੀਤੀ ਹੋਈ ਹੈ। ਇਸੇ ਤਹਿਤ ਅੱਜ ਮਹਿਰਾ ਕਲੋਨੀ ਬਹਿਰਾਮਪੁਰ ਵਿਖੇ ਨਸ਼ਾ ਤਸਕਰਾਂ ਖਿਲਾਫ ਕਰਵਾਏ ਗਏ ਕਾਸੋ ਓਪਰੇਸ਼ਨ (ਕਾਰਨਡਨ ਐਂਡ ਸਰਚ ਆਪਰੇਸ਼ਨ) ਦਾ ਐਸ.ਐਸ.ਪੀ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਨਿਰੀਖਣ ਕੀਤਾ। […]

Continue Reading

ਸਿਵਲ ਪੁਲਿਸਿੰਗ ਨੂੰ ਹੋਰ ਸੁਵਿਧਾਜਨਕ ਅਤੇ ਲੋਕ-ਪੱਖੀ ਬਣਾਉਣ ਲਈ ਪੰਜਾਬ ਪੁਲਿਸ ਅਤੇ ਆਈ.ਪੀ.ਐਫ. ਵੱਲੋਂ ਸਮਝੌਤਾ ਸਹੀਬੱਧ: ਏ.ਡੀ.ਜੀ.ਪੀ. ਏਐਸ ਰਾਏ

ਚੰਡੀਗੜ੍ਹ/ ਰੂਪਨਗਰ, 25 ਮਾਰਚ: ਭਾਰਤੀ ਪੁਲਿਸ ਫਾਊਂਡੇਸ਼ਨ ਵੱਲੋਂ ਦੇਸ਼ ਦੇ ਚਾਰ ਸੂਬਿਆਂ ਤਾਮਿਲਨਾਡੂ, ਤੇਲੰਗਾਨਾ, ਰਾਜਸਥਾਨ ਅਤੇ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਪ੍ਰਾਜੈਕਟ ‘ਅੰਦਰੂਨੀ ਪੁਲਿਸ ਸੁਧਾਰ’ ਦੀ ਰਸਮੀ ਤੌਰ ‘ਤੇ ਸ਼ੁਰੂਆਤ ਅੱਜ ਇਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਡੀਜੀਪੀ ਪੰਜਾਬ ਗੌਰਵ ਯਾਦਵ (ਆਈਪੀਐਸ),  ਵਾਈਸ-ਪ੍ਰਧਾਨ ਆਈਪੀਐਫ ਅਤੇ ਪ੍ਰਾਜੈਕਟ ਡਾਇਰੈਕਟਰ ਡਾ. ਇਸ਼ ਕੁਮਾਰ (ਆਈ.ਪੀ.ਐਸ. ਸੇਵਾਮੁਕਤ),  ਏਡੀਜੀਪੀ/ਟ੍ਰੈਫਿਕ ਅਤੇ ਸੜਕ ਸੁਰੱਖਿਆ […]

Continue Reading

ਜ਼ਿਲ੍ਹਾ ਪ੍ਰਸ਼ਾਸ਼ਨ ਜ਼ਿਲ੍ਹੇ ਦੇ ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਹਰ ਸੰਭਵ ਯਤਨ ਕਰ ਰਿਹਾ – ਵਧੀਕ ਡਿਪਟੀ ਕਮਿਸ਼ਨਰ 

ਰੂਪਨਗਰ, 24 ਮਾਰਚ: ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਕਾਰਗੁਜ਼ਾਰੀ ਦਾ ਰੀਵਿਊ ਕਰਨ ਲਈ ਜ਼ਿਲ੍ਹੇ ਦੇ ਸਮੂਹ ਕਾਲਜਾਂ/ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਰੀਵਿਊ ਮੀਟਿੰਗ ਕੀਤੀ ਗਈ।  ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਲਾਭ ਵੱਧ ਤੋਂ […]

Continue Reading

ਸਰਕਾਰੀ ਕਾਲਜ ਰੋਪੜ ਵਿਖੇ ਜਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਆਯੋਜਿਤ 

ਰੂਪਨਗਰ, 21 ਮਾਰਚ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰਾ, ਰੂਪਨਗਰ ਦੇ ਸਹਿਯੋਗ ਨਾਲ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਜਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਆਯੋਜਿਤ ਕੀਤੀ ਗਈ। ਜਿਸਦਾ ਉਦੇਸ਼ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਨੌਜਵਾਨਾਂ ਦੀ ਸੋਚ ਅਤੇ ਯੋਗਦਾਨ ਨੂੰ ਅੱਗੇ ਲਿਆਉਣ ਲਈ ਮੰਚ […]

Continue Reading

ਸਿਹਤ ਵਿਭਾਗ ਦੀ ਟੀਮ ਨੇ ਬੱਸ ਸਟੈਂਡ ਰੂਪਨਗਰ ਵਿਖੇ ਨਸ਼ਾ ਛੱਡਣ ਸਬੰਧੀ ਸੈਮੀਨਾਰ ਲਗਾਕੇ ਕੀਤਾ ਜਾਗਰੂਕ 

ਰੂਪਨਗਰ, 18 ਮਾਰਚ: ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਅਤੇ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਰੂਪਨਗਰ ਦੀ ਟੀਮ ਵੱਲੋਂ ਬੱਸ ਸਟੈਂਡ ਰੂਪਨਗਰ ਵਿਖੇ ਲੋਕਾਂ ਨੂੰ ਨਸ਼ਾ ਛੱਡਣ ਸਬੰਧੀ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ।  ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰਿਤੂ, […]

Continue Reading

ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਪੁਲਿਸ, ਟ੍ਰਾਂਸਪੋਰਟ, ਹਾਈਵੇਅ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ

ਰੂਪਨਗਰ, 18 ਮਾਰਚ: ਸੜਕ ਸੁਰੱਖਿਆ ਨੂੰ ਬਿਰਤਰ ਬਣਾਉਣ ਦੇ ਮੰਤਵ ਨਾਲ ਐੱਨ.ਆਈ.ਸੀ. ਰੂਪਨਗਰ ਵਲੋਂ ਪੁਲਿਸ, ਟ੍ਰਾਂਸਪੋਰਟ, ਹਾਈਵੇਅ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ/ਈ-ਡਿਟੇਲਡ ਐਕਸੀਡੈਂਟ ਰਿਪੋਰਟ (ਆਈ.ਆਰ.ਏ.ਡੀ./ਈ.ਡੀ.ਏ.ਆਰ) ਦੀ ਵਿਸਥਾਰ ਵਿਚ ਟ੍ਰੇਨਿੰਗ ਦਿੱਤੀ ਗਈ।  ਇਸ ਮੌਕੇ ਆਰ.ਟੀ.ਓ. ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਆਈ.ਆਰ..ਏ.ਡੀ ਪ੍ਰਾਜੈਕਟ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ […]

Continue Reading

ਸਿਹਤ ਹੈ ਤਾਜ, ਨਿਯਮਤ ਜਾਂਚ ਹੈ ਰਾਜ’ – ਹਿਰਦਾਪੁਰ ‘ਚ ਐਨ.ਸੀ.ਡੀ. ਸਕ੍ਰੀਨਿੰਗ ਕੈਂਪ ਸਫਲਤਾਪੂਰਵਕ ਆਯੋਜਿਤ

ਰੂਪਨਗਰ, 18 ਮਾਰਚ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਐਨ.ਸੀ.ਡੀ. ਸਕ੍ਰੀਨਿੰਗ ਡਰਾਈਵ ਪ੍ਰੋਗਰਾਮ ਅਧੀਨ ਅਯੁਸ਼ਮਾਨ ਆਰੋਗਿਆ ਕੇਂਦਰ, ਹਿਰਦਾਪੁਰ ਵਿਖੇ ਗੈਰ-ਸੰਕਰਮਣੀ ਰੋਗ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਆਯੋਜਨਾ ਕਮਿਉਨਿਟੀ ਹੈਲਥ ਅਫਸਰ ਰਾਜਪਾਲ ਕੌਰ, ਹੈਲਥ ਵਰਕਰ ਹਰਜੀਤ ਕੌਰ ਅਤੇ ਹੈਲਥ ਵਰਕਰ ਗੁਰਸ਼ਰਨ ਸਿੰਘ ਵੱਲੋਂ ਕੀਤੀ ਗਈ। ਕੈਂਪ ਦੌਰਾਨ ਹਾਈ ਬਲੱਡ ਪ੍ਰੈਸ਼ਰ, ਸ਼ੂਗਰ (ਮਧੂਮੇਹ), ਦਿਲ ਦੀਆਂ […]

Continue Reading

ਪੀ.ਏ.ਯੂ. ਕੇ.ਵੀ.ਕੇ. ਰੋਪੜ ਵੱਲੋਂ ਪਰਾਲੀ ਪ੍ਰਬੰਧਨ `ਤੇ ਖੇਤ ਦਿਵਸ ਦਾ ਆਯੋਜਨ ਕੀਤਾ

ਰੂਪਨਗਰ, 17 ਮਾਰਚ:  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈ.ਸੀ.ਏ.ਆਰ.- ਜ਼ੋਨ-1 ਦੇ ਸਹਿਯੋਗ ਹੇਠ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਫੂਲ ਖੁਰਦ ਵਿੱਖੇ ਕੇਵੀਕੇ ਫਾਰਮ ਉਤੇ ਪਰਾਲੀ ਪ੍ਰਬੰਧਨ ਵਿਸ਼ੇ ਉਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਹ ਗਤੀਵਿਧੀ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਸਤਬੀਰ ਸਿੰਘ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਰੋਪੜ ਦੇ 48 […]

Continue Reading

ਗੁਰੂ ਨਗਰੀ ਨੂੰ ਹੋਰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਜਲਦੀ ਵਿਆਪਕ ਮੁਹਿੰਮ ਹੋਵੇਗੀ ਸੁਰੂ– ਹਰਜੋਤ ਸਿੰਘ ਬੈਂਸ

ਸ਼੍ਰੀ ਅਨੰਦਪੁਰ ਸਾਹਿਬ 16 ਮਾਰਚ () ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨੂੰ ਹੋਰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਜਾਵੇਗੀ, ਇਸ ਦੇ ਲਈ ਉਨ੍ਹਾਂ ਸਾਰੀਆਂ ਜਥੇਬੰਦੀਆਂ, ਸੰਸਥਾਵਾਂ, ਸੰਗਠਨਾਂ, ਪ੍ਰਬੰਧਕਾਂ ਤੇ […]

Continue Reading