ਫਿਰੋਜ਼ਪੁਰ 23 ਮਈ ( ) ਲੋਕ ਸਭਾ ਚੋਣਾਂ 2024 ਦੌਰਾਨ ਵੋਟਰਾਂ ਨੂੰ ਵੋਟ ਦੇ ਲਾਲਚ ਸਬੰਧੀ ਨਕਦੀ, ਸ਼ਰਾਬ ਜਾਂ ਕੋਈ ਵੀ ਹੋਰ ਸਮਾਨ ਦੀ ਵੰਡ ਨਾ ਕੀਤੀ ਜਾ ਸਕੇ ਇਸ ਲਈ ਸਾਰੀਆਂ ਟੀਮਾਂ ਪੂਰੀਆਂ ਚੌਕਸ ਰਹਿਣ ਅਤੇ ਸਮੇਂ ਸਮੇਂ ਤੇ ਚੈਕਿੰਗ ਕਰਦੀਆਂ ਰਹਿਣ। ਇਹ ਪ੍ਰਗਟਾਵਾ ਖਰਚਾ ਅਬਜ਼ਰਵਰ ਸ੍ਰੀ ਨਾਗੇਂਦਰ ਯਾਦਵ ਆਈ.ਆਰ.ਐਸ ਨੇ ਪੁਲਿਸ, ਬੀ.ਐਸ.ਐਫ, ਜੀਐਸਟੀ, ਐਕਸਾਈਜ ਸਮੇਤ ਵੱਖ ਵੱਖ ਏਜੰਸੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾ।ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਡਾ. ਨਿੱਧੀ ਕੁਮੁਦ ਬਾਮਬਾ ਵੀ ਹਾਜ਼ਰ ਸਨ। ਸ੍ਰੀ ਨਾਗੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਕੁੱਝ ਹੀ ਦਿਨ ਬਾਕੀ ਹਨ, ਜਿਸ ਲਈ ਹੁਣ ਹੋਰ ਵੀ ਤੇਜੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ। ਪੁਲਿਸ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਲਗਾਤਾਰ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਵਹੀਕਲਾਂ ਅਤੇ ਬਾਰਡਰ ਏਰੀਆ ਵਿੱਚ ਕਿੰਗ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨਸ਼ਾ, ਨਕਦੀ ਆਦਿ ਦੀ ਤਸਕਰੀ ਨਾ ਹੋ ਸਕੇ। ਉਨ੍ਹਾਂ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਰਾਬ ਦੀ ਵਿਕਰੀ ਉੱਤੇ ਨਜ਼ਰ ਰੱਖਣ ਲਈ ਕਿਹਾ ਅਤੇ ਨਾਲ ਹੀ ਸਟਾਕ ਰਜਿਸਟਰ ਵੀ ਸਮੇਂ ਸਮੇਂ ਤੇ ਚੈੱਕ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਟੋਰਾਂ ਤੋਂ ਸਮਾਨ ਦੀ ਖਰੀਦੋ-ਫਰੋਕਤ ਖਾਸ ਕਰ ਕੇ ਬਲਕ ਸਮਾਨ ਦੀ ਖਰੀਦ ਤੇ ਨਜ਼ਰ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੂਹ ਟੀਮਾਂ ਆਪਸੀ ਤਾਲਮੇਲ ਬਣਾ ਕੇ ਰੱਖਣ ਅਤੇ ਕੋਈ ਵੀ ਨਕਦੀ, ਸ਼ਰਾਬ ਜਾਂ ਹੋਰ ਸਮਾਨ ਦੀ ਵੰਡ ਸਬੰਧੀ ਸੂਚਨਾ ਮਿਲੇ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇ।
Continue Reading