ਭਰਤਗੜ੍ਹ (ਕੀਰਤਪੁਰ ਸਾਹਿਬ ) 31 ਮਾਰਚ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਭਰਤਗੜ੍ਹ ਈਦਗਾਹ ਵਿਖੇ ਪਹੁੰਚ ਕੇ ਈਦ ਉੱਲ ਫਿਤਰ ਦੀ ਮੁਬਾਰਕਵਾਦ ਦਿੱਤੀ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਲ ਮਿਲ ਕੇ ਤਿਉਹਾਰ ਮਨਾਂਉਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਹੈ ਅਤੇ ਵਿਸੇਸ਼ ਤੌਰ ਤੇ ਪੰਜਾਬ ਸੂਬੇ ਦੇ ਲੋਕ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ, ਆਪਸੀ ਸਦਭਾਵਨਾਂ ਤੇ ਭਾਈਚਾਰਕ ਸਾਂਝ ਦੀ ਵਿਲੱਖਣ ਮਿਸਾਲ ਇੱਥੇ ਮੋਜੂਦ ਹੈ। ਅੱਜ ਅਸੀ ਈਦ ਉੱਲ ਫਿਤਰ ਦਾ ਤਿਉਹਾਰ ਮਨਾ ਰਹੇ ਹਾਂ, ਮੁਸ਼ਲਿਮ ਭਾਈਚਾਰੇ ਲਈ ਇਹ ਬਹੁਤ ਹੀ ਪਵਿੱਤਰ ਦਿਹਾੜਾ ਹੈ, ਰਮਜਾਨ ਤੋ ਬਾਅਦ ਭਾਈਚਾਰੇ ਵੱਲੋਂ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ, ਸਾਰੇ ਧਰਮਾਂ ਦੇ ਲੋਕ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਂਉਦੇ ਹਨ। ਉਨ੍ਹਾਂ ਨੇ ਇਕੱਠੇ ਹੋਏ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਮੁਬਾਰਕਵਾਦ ਦਿੱਤੀ ਅਤੇ ਦੱਸਿਆ ਕਿ ਸਾਡੇ ਦੇਸ਼ ‘ਚ ਆਪਸੀ ਭਾਈਚਾਰਾ ਅਤੇ ਸਾਂਝੀਵਾਲਤਾ ਦੀ ਮਿਸਾਲ ਪੰਜਾਬ ਤੋਂ ਵੱਧ ਹੋਰ ਕਿਤੇ ਵੀ ਨਹੀ ਮਿਲਦੀ। ਉਨ੍ਹਾਂ ਨੇ ਈਦਗਾਹ ਦੀ ਚਾਰਦੀਵਾਰੀ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਜੁਝਾਰ ਸਿੰਘ ਆਸਪੁਰ, ਗੁਰਸੇਵਕ ਰਾਣਾ, ਮੋਹਿਤ ਗਿੱਲ, ਹਰਵਿੰਦਰ ਸਿੰਘ, ਰਾਜ ਮੁਹੰਮਦ, ਵਿੱਕੀ ਖਾਨ, ਸਰਪੰਚ ਸੋਹਣ ਮੁਹੰਮਦ, ਰਿੰਕੀ ਖਾਨ, ਵਿੱਕੀ ਖਾਨ, ਕਰਮ ਦੀਨ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।