ਨੰਗਲ 15 ਅਪ੍ਰੈਲ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਬੀਤੀ ਕੱਲ ਵਿਸਾਖੀ ਮੇਲੇ ਮੌਕੇ ਨੰਗਲ ਸਤਲੁਜ ਘਾਟ ਪਹੁੰਚ ਕੇ ਬੇੜਾ ਛੱਡਿਆ ਅਤੇ ਸਮੁੱਚੀ ਲੋਕਾਈ ਦੀ ਖੁਸ਼ਹਾਲੀ ਅਤੇ ਅਮਨ ਸ਼ਾਤੀ ਦੀ ਕਾਮਨਾ ਕੀਤੀ।
ਬੀਤੀ ਕੱਲ ਨੰਗਲ ਪਹੁੰਚਣ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਆਗੂਆਂ ਅਤੇ ਪਤਵੰਤਿਆਂ ਨੇ ਸਵਾਗਤ ਕੀਤਾ, ਉਹ ਨੰਗਲ ਵਿਚ ਵਿਸਾਖੀ ਮੌਕੇ ਲੱਗਣ ਵਾਲੇ ਮੇਲੇ ਵਿਚ ਵਿਸੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਸਨ। ਇਸ ਉਪਰੰਤ ਉਨ੍ਹਾਂ ਨੇ ਨੰਗਲ ਦੇ ਘਾਟ ਉਤੇ ਪਹੁੰਚ ਕੇ ਇਲਾਕੇ ਦੀ ਖੁਸ਼ਹਾਲੀ, ਤਰੱਕੀ, ਅਮਨ ਤੇ ਸ਼ਾਤੀ ਲਈ ਅਰਦਾਸ ਕੀਤੀ ਅਤੇ ਬੇੜਾ ਛੱਡਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਸਮੁੱਚੀ ਲੋਕਾਈ ਦੀ ਖੁਸ਼ਹਾਲੀ ਲਈ ਕਾਮਨਾ ਕਰਦੇ ਹਾਂ ਤੇ ਸੁੱਖ ਸ਼ਾਤੀ ਤੇ ਤਰੱਕੀ ਲਈ ਸਦਾ ਹੀ ਪ੍ਰਮਾਤਮਾ ਅੱਗੇ ਨਤਮਸਤਕ ਹੁੰਦੇ ਹਾਂ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਸ਼ਤੀ ਘਾਟ ਕਮੇਟੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਕੇਹਰ ਸਿੰਘ, ਪੱਮੂ ਢਿੱਲੋਂ , ਨਿਸ਼ਾਂਤ ਗੁਪਤਾ , ਮਨਜੋਤ ਰਾਣਾ, ਦੀਪਕ ਅਬਰੋਲ, ਦੀਪਕ ਬਾਸ, ਜਾਗਿਆ ਦੱਤ ਸੈਣੀ,ਪ੍ਰਿੰਸੀਪਲ ਰਸ਼ਪਾਲ ,ਮੋਹਿਤ ਦੀਵਾਨ,ਸ਼ਾਮ ਲਾਲ ਫੌਜੀ,ਕਰਨ ਸੈਣੀ, ਮੰਨੂ ਕੁਮਾਰ, ਬਿਰਜੂ ਪਹਿਲਵਾਨ, ਗੌਰਵ ਪਹਿਲਵਾਨ, ਸੰਜੇ ਉਸਤਾਦ, ਗੁਰਜੀਤ ਪਹਿਲਵਾਨ, ਸਵਾਮੀ ਬਸੰਤ ਗਿਰੀ ਜੀ ਮਹਾਰਾਜ, ਅਸ਼ੋਕ ਕੁਮਾਰ ਸੇਵਾਦਾਰ, ਸਵਾਮੀ ਬਸੰਤ ਗਿਰੀ ਜੀ ਨਵਲ ਕੁਟੀਆ ਵਾਲੇ,ਕਮੇਟੀ ਮੈਂਬਰ ਅਸ਼ੋਕ ਕੁਮਾਰ ਸੇਵਾਦਾਰ ਕਿਸ਼ਤੀ ਘਾਟ,ਜਤਿੰਦਰ ਸਿੰਘ ਰਾਵਣ, ਗੁਰਬਖਸ਼ ਰਾਏ, ਰਾਹੁਲ ਵਰਮਾ ਤੇ ਹਾਜ਼ਰ ਸਨ।