ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਈਦ-ਉੱਲ-ਫ਼ਿਤਰ ਮੌਕੇ ਕਾਦਰੀ ਜਾਮਾ ਮਸਜਿਦ ਮਲੋਟ ਵਿਖੇ ਲਗਵਾਈ ਹਾਜ਼ਰੀ

Politics Punjab

ਮਲੋਟ/ਸ੍ਰੀ ਮੁਕਤਸਰ ਸਾਹਿਬ, 31 ਮਾਰਚ

ਆਪਸੀ ਭਾਈਚਾਰਕ ਸਾਂਝ ਇਸੇ ਤਰਾਂ ਬਣੀ ਰਹੇ, ਅਸੀਂ ਇਕ ਦੂਜੇ ਦੇ ਦੁੱਖਾਂ-ਸੁੱਖਾਂ ਵਿੱਚ ਸਹਾਈ ਰਹੀਏ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਸੀ ਭਾਈਚਾਰੇ ਦੇ ਪ੍ਰਤੀਕ ਤਿਉਹਾਰ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ ਕਾਦਰੀ ਜਾਮਾ ਮਸਜਿਦ ਮਲੋਟ ਵਿਖੇ ਹਾਜ਼ਰੀ ਲਗਵਾਉਣ ਮੌਕੇ ਕੀਤਾ।

ਇਸ ਮੌਕੇ ਉਨ੍ਹਾਂ ਪੂਰੇ ਦੇਸ਼ ਵਾਸੀਆਂ ਨੂੰ ਈਦ-ਉੱਲ-ਫ਼ਿਤਰ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਕ ਖੁਦਾ ਨੇ ਸਾਨੂੰ ਆਪਸੀ ਮੁਹੱਬਤ ਬਰਕਰਾਰ ਰੱਖਣ, ਆਪਸੀ ਭਾਈਚਾਰਕ ਬਣਾਉਣ ਦਾ ਸੰਦੇਸ਼ ਦਿੱਤਾ, ਇਸੇ ਤਰ੍ਹਾਂ ਹੀ ਆਪਾਂ ਸਾਰੇ ਇਸ ਦੇਸ਼ ਵਿੱਚ ਰਲ-ਮਿਲ ਕੇ ਰਹੀਏ, ਇੱਕ ਦੂਜੇ ਦੇ ਦੁੱਖਾਂ-ਸੁੱਖਾਂ ਵਿੱਚ ਸ਼ਰੀਕ ਹੁੰਦੇ ਰਹੀਏ ਅਤੇ ਪ੍ਰਮਾਤਮਾ ਸਭ ‘ਤੇ ਰਹਿਮਤ ਕਰੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਜੋ ਵੀ ਜ਼ਰੂਰਤਾਂ ਹਨ, ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਵੀ ਸੰਭਵ ਹੋਇਆ ਉਨ੍ਹਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਹਾਫਿਜ਼ ਗੁਲਾਮ ਮੁਸਤਫ਼ਾ, ਚੇਅਰਮੈਨ ਨੂਰ ਹਸਨ ਖ਼ਾਨ, ਪ੍ਰਧਾਨ ਨੂਰ ਸਬੰਧ, ਕੈਸ਼ੀਆਰ ਗੁੱਡੂ ਖ਼ਾਨ, ਉੱਪ ਪ੍ਰਧਾਨ ਵਿਨੋਦ ਖ਼ਾਨ, ਸੈਕਟਰੀ ਮਹਿਬੂਬ ਖ਼ਾਨ, ਮੁੰਨਾ, ਇਸਲਾਮ, ਅਰਸ਼ ਸਿੱਧੂ ਪੀ.ਏ., ਛਿੰਦਰਪਾਲ ਪੀ.ਏ.,ਦਫ਼ਤਰ ਇੰਚਾਰਜ ਪਰਮਜੀਤ ਗਿੱਲ, ਗਗਨ ਔਲੱਖ, ਹਰਮੇਲ ਸੰਧੂ ਐਮ ਸੀ, ਰਮੇਸ਼ ਅਰਨੀਵਾਲਾ, ਜੋਨੀ ਗਰਗ, ਲਵ ਬੱਤਰਾ, ਰੋਹਤਾਸ ਡਾਕਟਰ, ਸੋਨੂੰ ਕੰਡਾਰੀਆ ਹਾਜ਼ਰ ਸਨ।

Leave a Reply

Your email address will not be published. Required fields are marked *