ਬਿਊਰੋ ਵੱਲੋਂ ਆਈ.ਐਚ.ਐਮ. ਦੇ ਸਹਿਯੋਗ ਨਾਲ ਉੱਦਮੀ ਪ੍ਰੋਗਰਾਮ ਤਹਿਤ ਸਫਲ ਪ੍ਰਾਰਥੀਆਂ ਨੂੰ ਸਰਟੀਫਿਕੇਟ ਕੀਤੇ ਗਏ ਪ੍ਰਦਾਨ

Bathinda

ਬਠਿੰਡਾ, 23 ਫਰਵਰੀ : ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵੱਲ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਈ.ਐਚ.ਐਮ. ਦੇ ਸਹਿਯੋਗ ਨਾਲ ਉੱਦਮੀ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਉੱਦਮੀ ਪ੍ਰੋਗਰਾਮ ਤਹਿਤ ਪਹਿਲੇ ਬੈਚ ਦੀ ਸਮਾਪਤੀ ਉੱਪਰ ਸਫਲ ਪ੍ਰਾਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਉੱਦਮੀ ਪ੍ਰੋਗਰਾਮ ਵਿੱਚ ਪ੍ਰਾਰਥੀਆਂ ਨੂੰ ਮਠਿਆਈਆਂ, ਸਨੈਕਸ ਆਦਿ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ। ਕੋਰਸ ਨੂੰ ਪੂਰਾ ਕਰਨ ਵਾਲੇ ਪ੍ਰਾਰਥੀਆਂ ਨੂੰ ਸਰਟੀਫਿਕੇਟ ਅਤੇ ਸਟਾਈਫੰਡ ਦੇ ਤੌਰ ਤੇ 1000/- ਰੁਪਏ ਵੀ ਦਿੱਤੇ ਗਏ।

ਪਹਿਲੇ ਬੈਚ ਦੀ ਸਮਾਪਤੀ ਸਮਾਰੋਹ ਦੌਰਾਨ ਰੋਜ਼ਗਾਰ ਅਫ਼ਸਰ ਮਿਸ ਅੰਕਿਤਾ ਅਗਰਵਾਲ ਅਤੇ ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਵੱਲੋਂ ਸਫਲ ਹੋਏ ਪ੍ਰਾਰਥੀਆਂ ਨੂੰ ਸਵੈ ਰੋਜਗਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਰਕਾਰ ਵੱਲੋਂ ਸਵੈ ਰੋਜਗਾਰ ਸਬੰਧੀ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਮੁਹੱਇਆ ਕਰਵਾਈ ਗਈ। ਇਸ ਮੌਕੇ ਆਈ.ਐਚ.ਐਮ. ਬਠਿੰਡਾ ਤੋਂ ਕੁਆਰਡੀਨੇਟਰ ਮੈਡਮ ਰਿਤੂ ਵੀ ਹਾਜ਼ਰ ਸਨ।