ਯੁਵਕ ਸੇਵਾਵਾਂ ਵਿਭਾਗ ਵਲੋਂ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ

Politics Punjab S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  11 ਦਸੰਬਰ, 2024:

ਡਾਇਰੈਕਟੋਰੇਟ, ਯੁਵਕ ਸੇਵਾਵਾਂ, ਪੰਜਾਬ ਦੇ ਨਿਰਦੇਸ਼ਨਾਂ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਸ਼ਾ ਮੁਕਤੀ ਮੁਹਿੰਮ ਬੜੇ ਜ਼ੋਰਾ ਤੇ ਚੱਲ ਰਹੀ ਹੈ।  ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਕਲੱਬਾਂ, ਬਾਬਾ ਮੱਖਣ ਸ਼ਾਹ ਲੁਬਾਣਾ ਯੁਵਕ ਸੇਵਾਵਾਂ ਕਲੱਬ ਲੁਬਾਣਗੜ੍ਹ ਅਤੇ ਯੁਵਕ ਸੇਵਾਵਾਂ ਕਲੱਬ ਫਤਿਹਗੜ੍ਹ ਵਲੋਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਅਹਿਮ ਰੋਲ ਨਿਭਾਇਆ ਗਿਆ। ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਪਿੰਡ ਫਤਿਹਗੜ੍ਹ ਅਤੇ ਲੁਬਾਣਗੜ੍ਹ ਦੇ ਵਸਨੀਕਾਂ ਵਿੱਚ ਡੂੰਘਾ ਰੁਝਾਨ ਦੇਖਣ ਨੂੰ ਮਿਲਿਆ। ਇਹ ਜਾਗਰੂਕਤਾ ਪ੍ਰੋਗਰਾਮ ਸਰਫਰੋਸ਼ ਰੰਗਮੰਗ ਵਲੋਂ ਕਰਵਾਇਆ ਗਿਆ।
     ਪ੍ਰੋਗਰਾਮ ਦੌਰਾਨ ਨੁੱਕੜ-ਨਾਟਕ, ਲੋਕ ਗੀਤ, ਭੰਡ ਆਦਿ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਪਿੰਡ ਵਾਸੀਆਂ ਨੇ ਡੂੰਘੀ ਦਿਲਚਸਪੀ ਨਾਲ ਸੁਣਿਆ।  ਪ੍ਰੋਗਰਾਮ ਦੌਰਾਨ ਨਾ ਕੇਵਲ ਲੋਕਾਂ ਨੂੰ ਨਸ਼ਿਆਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਸਗੋਂ ਇਸ ਤੋਂ ਬਚਾਅ ਅਤੇ ਰੋਕਥਾਮ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
     ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਐਸ.ਏ.ਐਸ.ਨਗਰ ਨੇ ਦੱਸਿਆ ਕਿ ਅਸਲ ਵਿੱਚ ਆਮ ਲੋਕਾਂ ਨੂੰ ਸਹੀ ਮਾਰਗ-ਦਰਸ਼ਨ ਦੀ ਲੋੜ ਹੈ ਤੇ ਇਹੋ ਜਿਹੇ ਜਾਗਰੂਕਤਾ ਪ੍ਰੋਗਰਾਮ ਸਹੀ ਸੇਧ ਦੇਣ ਲਈ ਬਹੁਤ ਕਾਰਗਰ ਸਾਬਿਤ ਹੋ ਸਕਦੇ ਹਨ ਅਤੇ ਲੋਕਾਂ ਦੇ ਜੀਵਨ ਵਿੱਚ ਬਹੁਤ ਬਦਲਾਅ ਲਿਆ ਸਕਦੇ ਹਨ।
     ਸਰਫਰੋਸ਼ ਰੰਗਮੰਗ ਤੇ ਯੂਥ ਕਲੱਬ ਪ੍ਰਧਾਨ ਡਾਲੀ ਸਿੰਘ ਸ਼ਾਹ, ਵਿਸ਼ਾਲ ਸਿੰਘ, ਮਨਦੀਪ ਕੁਮਾਰ, ਮਨਦੀਪ ਸਿੰਘ ਲੋਟੇ, ਗੌਰਵ, ਵਰਸ਼ਦੀਪ ਸਿੰਘ, ਆਰੀਅਨ ਮਹਾਜਨ, ਸ਼ਿਵਮ ਸੂਦ ਆਦਿ ਨੇ ਆਪਣੀ ਕਲਾਕਾਰੀ ਦੇ ਕਰਤੱਬ ਦਿਖਾਉਂਦੇ ਹੋਏ ਲੋਕਾਂ ਨੂੰ ਭਾਵੁਕ ਵੀ ਕੀਤਾ। ਵਿਭਾਗ ਵਲੋਂ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਸਰਫਰੋਸ਼ ਰੰਗਮੰਗ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਲੁਬਾਣਗੜ੍ਹ ਤੋਂ ਨਾਇਬ ਸਿੰਘ ਸਰਪੰਚ, ਹਰਮੀਤ ਸਿੰਘ ਸੋਸ਼ਲ ਵਰਕਰ, ਬਲਜੀਤ ਸਿੰਘ ਪੰਚ, ਬਲਕ ਰਾਮ ਪੰਚ, ਪਰਮਜੀਤ ਕੌਰ ਹੈੱਡ ਮਿਸਟਰੈਸ, ਹਰਪਾਲ ਸਿੰਘ ਪੰਚ, ਗੁਰਵਿੰਦਰ ਸਿੰਘ ਅਤੇ ਫਹਿਤਗੜ੍ਹ ਤੋਂ ਮਾਸਟਰ ਮਨਿੰਦਰ ਸਿੰਘ ਸਰਪੰਚ, ਨਰਿੰਦਰਜੀਤ ਸਿੰਘ ਸਰਪੰਚ, ਕਲੱਬ ਪ੍ਰਧਾਨ ਇੰਦਰਪ੍ਰੀਤ ਸਿੰਘ (ਗੋਲਡੀ),ਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਮਿੱਠੂ, ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ, ਰਾਜਵੀਰ ਸਿੰਘ ਬੱਬੂ, ਭੂਣੀ, ਰਣਜੀਤ ਸਿੰਘ, ਕਮਲ, ਮਾਸਟਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *