ਰਾਏਕੋਟ, 10 ਅਕਤੂਬਰ (000) – ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ ਦੇ ਮੰਤਵ ਨਾਲ ਸਬ-ਡਵੀਜਨ ਰਾਏਕੋਟ ਦੇ ਵੱਖ-ਵੱਖ 44 ਪਿੰਡਾਂ ਵਿੱਚ ਜਾਗਰੂਕਤਾ ਕੈਪ ਲਗਾਏ ਗਏ।
ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਸਿਮਰਨਦੀਪ ਸਿੰਘ ਆਈ.ਏ.ਐਸ. ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੋਕਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਹਿੱਤ ਚਲਾਈ ਗਈ ਮੁਹਿੰਮ ਵਜੋ 44 ਪਿੰਡਾਂ ਵਿੱਚ ਅਵੈਅਰਨੈਸ ਕੈਪ ਲਗਾਏ ਗਏ ਹਨ। ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਕਲੱਸਟਰ ਬਣਾ ਕੇ ਕਿਸਾਨਾ ਨੂੰ ਇੱਕਠਾ ਕੀਤਾ ਗਿਆ ਅਤੇ ਉਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਮਾੜੇ ਪ੍ਰਭਾਵ ਬਾਰੇ ਚਾਨਣਾ ਪਾਇਆ ਗਿਆ।
ਇਸ ਮੌਕੇ ਸਹਿਕਾਰੀ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਕਿਸਾਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸਹਿਕਾਰੀ ਸਭਾਵਾ ਪਾਸੋਂ ਪਰਾਲੀ ਪ੍ਰਬੰਧਨ ਦੀ ਮਸੀਨਰੀ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਦੂਸਿਤ ਹੋਣ ਤੋ ਬਚਾਇਆ ਜਾ ਸਕੇ ਅਤੇ ਮਾਣਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।
ਇਸ ਮੁਹਿੰਮ ਵਿੱਚ ਪਿੰਡ ਭੈਣੀ ਦਰੇੜਾ, ਸੁਖਾਣਾ, ਕਿਸ਼ਨਗੜ, ਬੜੂੰਦੀ, ਬਰਹਮਪੁਰ, ਅਕਾਲਗੜ, ਤੂੰਗਾਹੇੜੀ, ਆਂਡਲੂ, ਮਹੇਰਨਾ ਕਲਾਂ, ਪੱਖੋਵਾਲ, ਲੀਲ, ਨੰਗਲ ਕਲਾਂ, ਨੰਗਲ ਖੁਰਦ, ਰਾਜਗੜ, ਡਾਂਗੋ, ਹਲਵਾਰਾ, ਅੱਬੂਵਾਲ, ਰੱਤੋਵਾਲ, ਅਕਾਲਗੜ, ਘੁਮਾਣ, ਤੁਗਲ, ਹੇਰਾਂ, ਬੜੈਚ, ਰਾਜੋਆਣਾ ਕਲਾਂ, ਰਾਜੋਆਣਾ ਖੁਰਦ, ਨੂਰਪੁਰਾ, ਲਿੱਤਰ, ਗੋਂਦਵਾਲ, ਬੁਰਜ ਹਰੀ ਸਿੰਘ, ਬੁਰਜ ਨਕਲੀਆਂ, ਉਮਰਪੁਰਾ, ਰੂਪਾਪੱਤੀ, ਬਿੰਜਲ, ਜੱਟਪੁਰਾ, ਸੀਲੋਆਣੀ, ਸੱਤੋਵਾਲ, ਫੈਰੂਰਾਈ, ਅੱਚਰਵਾਲ, ਸਾਹਜਹਾਨਪੁਰ, ਰਾਮਗੜ ਸੀਬੀਆਂ, ਦੱਧਾਹੂਰ, ਕਾਲਸਾਂ, ਰਾਜਗੜ ਅਤੇ ਮੁਹੰਮਦਪੁਰਾ ਨੂੰ ਕਵਰ ਕੀਤਾ ਗਿਆ।
ਐਸ.ਡੀ.ਐਮ. ਰਾਏਕੋਟ ਸਿਮਰਨਦੀਪ ਸਿੰਘ ਵੱਲੋ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕੈਪ ਵੀ ਲਗਾਏ ਜਾਣਗੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦਿਆਂ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।
ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਥਾਮ ਲਈ ਵੱਖ-ਵੱਖ 44 ਪਿੰਡਾਂ ‘ਚ ਜਾਗਰੂਕਤਾ ਕੈਂਪ ਲਗਾਏ


