ਨਵ-ਜਨਮੇ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਬਾਰੇ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਪ ਦਾ ਕੀਤਾ ਗਿਆ ਆਯੋਜਨ

Faridkot

ਫ਼ਰੀਦਕੋਟ 22 ਮਾਰਚ,2024

ਜਿਲਾ ਸਿਹਤ ਵਿਭਾਗ ਫਰੀਦਕੋਟ ਵੱਲੋ ਸਿਵਲ ਸਰਜਨ ਡਾ ਮਨਿੰਦਰਪਾਲ ਦੀ ਪ੍ਰਧਾਨਗੀ ਹੇਠ ਨਵ-ਜਨਮੇ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਬਾਰੇ ਜਾਣਕਾਰੀ ਦੇਣ ਲਈ ਅੱਜ ਜੱਚਾ-ਬੱਚਾ ਓ ਪੀ ਡੀ ਵਿਖੇ ਜਾਗਰੂਕਤਾ ਕੈਪ ਦਾ ਆਯੋਜਨ ਕੀਤਾ ਗਿਆ।

 ਇਸ ਮੌਕੇ ਸਿਵਲ ਸਰਜਨ ਡਾ. ਮਨਿੰਦਰਪਾਲ  ਨੇ ਹਾਜਰੀਨ ਨੂੰ ਸੰਬੋਧਨ ਹੁੰਦੇ ਦੱਸਿਆ ਕਿ ਵਿਭਾਗ ਵੱਲੋ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਘਰਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਜਨਮੇ, ਆਂਗਣਵਾੜੀ ਕੇਦਰਾਂ ਵਿੱਚ ਰਜਿਸਟਰਡ,ਸਰਕਾਰੀ ਅਤੇ ਸਰਕਾਰੀ ਸਹਾਇਤਾਂ ਪ੍ਰਾਪਤ ਸਕੂਲਾਂ ਵਿੱਚ ਪੜਦੇ (0 ਤੋ 18 ਸਾਲ ਤੱਕ) ਦੇ ਬੱਚਿਆਂ ਦਾ ਮੋਬਾਇਲ ਹੈਲਥ ਟੀਮਾਂ ਦੁਆਰਾਂ ਮੁਆਇਨਾ ਕੀਤਾ ਜਾਂਦਾ ਹੈ , ਅਤੇ ਨਿਰਧਾਰਿਤ 31 ਬਿਮਾਰੀਆ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।

   ਉਹਨਾਂ ਕਿਹਾ ਸਰਕਾਰੀ ਹਸਪਤਾਲ ਵਿਖੇ ਮਿਲਦੀਆ ਇਲਾਜ ਦੀਆਂ ਮੁਫਤ ਸੇਵਾਂਵਾ ਦਾ ਵੱਧ ਤੋ ਵੱਧ ਲਾਭ ਉਠਾਇਆ ਜਾਵੇ। ਬੱਚਿਆ ਵਿੱਚ ਜਨਮ ਸਮੇ ਜਮਾਂਦਰੂ ਨੁਕਸਾਂ ਦੀ ਪਹਿਚਾਣ ਜਲਦੀ ਜਰੂਰੀ ਹੈ ਤਾਂ ਜੋ ਬੱਚੇ ਤੰਦਰੁਸਤੀ ਲਈ ਛੇਤੀ ਇਲਾਜ ਸੁਰੂ ਕੀਤਾ ਜਾ ਸਕੇ।

ਇਸ ਮੌਕੇ  ਜਿਲਾ ਟੀਕਾਕਰਨ ਅਫਸਰ ਡਾ.ਵਰਿੰਦਰ ਕੁਮਾਰ ਅਤੇ ਬੱਚਿਆਂ ਦੇ ਮਾਹਿਰ ਡਾ ਸੰਦੀਪ ਗੋਇਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ  ਮਾਰਚ ਦਾ ਮਹੀਨਾਂ ਨਵ ਜਨਮੇ ਬੱਚਿਆਂ ਦੇ 9 ਜਮਾਂਦਰੂ ਨੁਕਸਾਂ ਤੋ ਜਾਗਰੂਕ ਕਰਨ ਲਈ ਮਨਾਇਆ ਜਾ ਰਿਹਾ ਹੈ ਜਿਸਦੇ ਤਹਿਤ ਜਣੇਪਾ ਸੰਸਥਾਵਾਂ, ਆਗਣਵਾੜੀ ਕੇਦਰਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਦੱਸਿਆਂ ਕਿ ਇਨਾਂ 9 ਵਿਕਾਰਾਂ ਵਿੱਚ ਨਵ-ਜਨਮੇ ਬੱਚਿਆਂ ਵਿੱਚ ਰੀੜ ਦੀ ਹੱਡੀ ਵਿੱਚ ਸ਼ੋਜ ਜਾਂ ਫੋੜਾ ਹੋਣਾ, ਡਾਊਨ ਸਿਨਡਰੋਮ, ਕੱਟਿਆਂ ਬੁੱਲ ਅਤੇ ਕੱਟਿਆ ਤਾਲੂ( ਖੰਡੂ ਸਮੇਤ ਤਾਲੂ/ ਇਕੱਲਾ ਖੰਡੂ), ਟੇਡੇ ਪੈਰ, ਚੂਲੇ ਦਾ ਠੀਕ ਤਰਾਂ ਨਾ ਵਿਕਸਤ ਨਾ ਹੋਣਾ, ਜਮਾਂਦਰੂ ਚਿੱਟਾ ਮੋਤੀਆਂ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ ਜਾਂ ਦਿਲ ਵਿੱਚ ਸ਼ੇਕ ਹੋਣਾ, ਸਮੇ ਤੋ ਪਹਿਲਾਂ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦਾ ਨੁਕਸ ਆਦਿ ਬਿਮਾਰੀਆਂ ਦੇ ਲੱਛਣ ਨਜਰ ਆਉਣ ਤਾਂ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਬੱਚਿਆਂ ਦੇ ਮਾਹਿਰ ਡਾਕਟਰ ਤੋ ਜਾਂਚ ਕਰਵਾਈ ਜਾਵੇ ਤਾਂ ਜੋ ਬਿਨਾਂ ਕਿਸੇ ਦੇਰੀ ਤੋ ਬੱਚੇ ਨੂੰ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਮਿਲ ਸਕੇ ਅਤੇ ਕੀਮਤੀ ਜਾਨਾਂ ਬਚਾਈਆ ਜਾ ਸਕਣ।

 ਇਸ ਮੌਕੇ ਡੀ ਡੀ ਐਚ ਓ ਡਾ. ਨਿਰਮਲਜੀਤ ਬਰਾੜ, ਡਾ. ਵਿਕਰਮਜੀਤ ਵਹਿਣੀਵਾਲ, ਡਾ. ਦੀਪਕ ਗਰਗ, ਡਾ. ਮੈਰੀ, ਡਾ. ਸ਼ਮਿੰਦਰ ਕੌਰ, ਡਾ. ਮਨਪ੍ਰੀਤ ਕੌਰ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਬੀ ਈ ਈ ਡਾ. ਪ੍ਰਭਦੀਪ ਚਾਵਲਾ, ਆਰ ਬੀ ਐਸ ਕੇ ਕੁਆਰਡੀਨੇਟਰ ਸੰਦੀਪ ਕੁਮਾਰ ਤੇ ਕੌਸਲ ਕੁਮਾਰ ਹਾਜਰ ਸਨ।