ਬਠਿੰਡਾ, 24 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਅੰਦਰ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦੇ ਮੱਦੇਨਜ਼ਰ ਸਹਾਇਕ ਰਿਟਰਨਿੰਗ ਅਫਸਰ 93 ਬਠਿੰਡਾ (ਦਿਹਾਤੀ) ਦੀ ਯੋਗ ਅਗਵਾਈ ਹੇਠ ਆਰਮੀ ਖੇਤਰ ਦੇ 4 ਪੋਲਿੰਗ ਬੂਥਾਂ ਵਿਚ ਵੋਟਾਂ ਦੀ ਗਿਣਤੀ ਵਧਾਉਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਦੌਰਾਨ ਭਾਰਤੀ ਸੈਨਾ ਦੇ ਜਵਾਨਾਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਆਰਮੀ ਅਫਸਰ ਸਾਹਿਬਾਨਾਂ ਨਾਲ ਮਿਲ ਕੇ ਇਸ ਵਾਰ ਵੋਟ ਜ਼ਰੂਰ ਪਾਉਣ ਲਈ ਉਤਸਾਹਿਤ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਆਪਣੇ ਪਸੰਦੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।
ਇਸ ਦੌਰਾਨ ਮਾਸਟਰ ਟਰੇਨਰ ਹਰਚਰਨ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੁਆਰਾ ਇਸ ਵਾਰ 70 ਫੀਸਦੀ ਵੋਟ ਪੋਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਟੀਮ ਵੱਲੋਂ ਇਹ ਵੀ ਭਰੋਸਾ ਦਵਾਇਆ ਗਿਆ ਕਿ ਪੋਲਿੰਗ ਵਾਲੇ ਦਿਨ ਵੋਟਰਾਂ ਨੂੰ ਹਰ ਸੰਭਵ ਸਹੂਲਤ ਦੇਣ ਦੇ ਯਤਨ ਕੀਤੇ ਜਾਣਗੇ।
ਇਸ ਮੌਕੇ ਸਵੀਪ ਗਤੀਵਿਧੀਆਂ ਦੇ ਨੋਡਲ ਅਫਸਰ ਬਲਰਾਜ ਸਿੰਘ ਬਰਾੜ, ਸਵੀਪ ਮੈਂਬਰ ਅਮਰਦੀਪ ਸਿੰਘ ਤੇ ਮਾਸਟਰ ਟ੍ਰੇਨਰ ਮੋਤੀ ਰਾਮ ਆਦਿ ਹਾਜਰ ਸਨ।