ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਸਤੰਬਰ:
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਸ਼ਾਖਾ ਵੱਲੋਂ ਵੱਖ-ਵੱਖ ਲੋਕ ਭਲਾਈ ਕੰਮ ਕੀਤੇ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਕੱਲ੍ਹ ਭਾਰਤੀਯ ਕਰਿਤਮ ਅੰਗ ਨਿਰਮਾਣ ਨਿਗਮ (ਅਲਿਮਕੋ), ਮੋਹਾਲੀ (ਪੰਜਾਬ) ਦੇ ਸਹਿਯੋਗ ਨਾਲ਼ ਨਕਲੀ ਅੰਗ, ਮੋਟਰਾਈਜ਼ਡ ਟ੍ਰਾਈ ਸਾਈਕਲ, ਟ੍ਰਾਈ ਸਾਈਕਲ ਆਦਿ ਵੰਡਣ ਲਈ ਮੁਫਤ ਵੰਡ ਸਮਾਰੋਹ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਕੁਝ ਲਾਭਪਾਤਰੀ ਸ਼ਾਮਿਲ ਨਹੀ ਹੋ ਸਕੇ ਸੀ। ਉਨ੍ਹਾਂ ਨੂੰ ਅੱਜ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਦਫ਼ਤਰ ਵਿਖੇ ਵ੍ਹੀਲ ਚੇਅਰ, ਨਕਲੀ ਅੰਗ, ਰੋਲੇਟਰ ਆਦਿ ਮੁਫਤ ਮੁਹੱਈਆ ਕਰਵਾਏ ਗਏ ਹਨ।
ਇਸ ਤੋਂ ਇਲਾਵਾ ਸ੍ਰੀ ਮਹੇਸ਼ ਪਾਸਵਾਨ ਜੋ ਕਿ ਅੰਬ ਸਾਹਿਬ ਕਲੋਨੀ, ਫੇਜ਼-11, ਮੋਹਾਲੀ ਵਿਖੇ ਰਹਿੰਦਾ ਹੈ ਅਤੇ ਲੇਬਰ ਦਾ ਕੰਮ ਕਰਦਾ ਹੈ, ਜਿਸ ਦੀ ਬੇਟੀ ਲਿਵਰ ਅਤੇ ਦਿਮਾਗ ਦੀ ਬਿਮਾਰੀ ਤੋਂ ਪੀੜਤ ਹੈ, ਉਸਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਫੰਡਜ਼ ਵਿੱਚੋਂ ਸ੍ਰੀ ਮਹੇਸ਼ ਪਾਸਵਾਨ ਨੂੰ ਉਸਦੀ ਬੇਟੀ ਦੇ ਇਲਾਜ ਲਈ ਇੱਕ ਮਹੀਨੇ ਦੀਆਂ ਦਵਾਈਆਂ ਦੀ ਮਦਦ ਕੀਤੀ ਗਈ ਹੈ।
ਡਾ. ਅੰਕਿਤਾ ਕਾਂਸਲ ਨੇ ਅੱਗੇ ਕਿਹਾ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਡੀ ਸੀ ਐੱਸ ਏ ਐੱਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਚ ਲੋਕ ਭਲਾਈ ਕਾਰਜਾਂ ਨੂੰ ਹਮੇਸ਼ਾਂ ਤਰਜੀਹ ਦਿੰਦੀ ਰਹੇਗੀ।