ਨਗਰ ਪੰਚਾਇਤ ਬਰੀਵਾਲਾ ਅਤੇ ਮਲੋਟ ਦੇ ਵਾਰਡ ਨੰ.12 ਦੀ ਚੋਣ ਲਈ ਚੋਣ ਅਬਜ਼ਰਬਰ ਨਿਯੁਕਤ

Punjab Sri Muktsar Sahib

ਸ੍ਰੀ ਮੁਕਤਸਰ ਸਾਹਿਬ 12 ਦਸੰਬਰ
                                     ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਪੰਚਾਇਤ ਬਰੀਵਾਲਾ ਅਤੇ ਮਲੋਟ ਦੇ ਵਾਰਡ ਨੰ. 12 ਵਿੱਚ ਬਿਨ੍ਹਾਂ ਕਿਸੇ ਡਰ ਦਬਾਓ ਅਤੇ ਨਿਰਪੱਖ ਚੋਣ ਕਰਵਾਉਣ ਲਈ ਸ੍ਰੀ  ਰਵਿੰਦਰ ਸਿੰਘ ਆਈ.ਏ.ਐਸ. ਨੂੰ ਬਤੌਰ ਚੋਣ ਅਬਜ਼ਰਵਰ ਨਿਯੁਕਤ ਕੀਤਾ ਹੈ, ਜਿਹਨਾਂ ਵਲੋਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਗਰ ਪੰਚਾਇਤ ਬਰੀਵਾਲਾ ਅਤੇ ਮਲੋਟ ਦੇ ਵਾਰਡ ਨੰ. 12 ਦੀ ਚੋਣ ਦੀ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਦੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਦੀ ਦੇਖ ਰੇਖ ਕੀਤੀ ਗਈ।


                                    ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਬਲਜੀਤ ਕੌਰ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਕਰਵਾਉਣ ਲਈ ਸਾਰੇ ਪੁਖਤਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰ ਲਏ ਗਏ ਹਨ।

                                   ਚੋਣ ਅਬਜ਼ਰਬਰ ਸ੍ਰੀ  ਰਵਿੰਦਰ ਸਿੰਘ ਆਈ.ਏ.ਐਸ ਜਿਹਨਾਂ ਦਾ (ਮੋਬਾਇਲ ਨੰਬਰ  98769-00441) ਹੈ, ਉਹਨਾਂ ਨਾਲ ਸ੍ਰੀ ਜਗਮੋਹਨ ਸਿੰਘ ਜਿ਼ਲ੍ਹਾ ਭਲਾਈ ਅਫਸਰ  ਮੋਬਾਇਲ ਨੰ. 94179-33324 ਨੂੰ ਲਾਇਜਨ ਅਫਸਰ ਨਿਯੁਕਤ ਕੀਤੇ ਗਏ ਹੈ।

                                    ਉਹਨਾਂ ਅੱਗੇ ਦੱਸਿਆ ਕਿ ਚੋਣ ਅਬਜ਼ਰਬਰ ਨਹਿਰੀ ਅਰਾਮ ਘਰ ਰੂਮ ਨੰ. 1 ਸ੍ਰੀ ਮੁਕਤਸਰ ਸਾਹਿਬ ਵਿਖੇ ਠਹਿਰੇ ਹਨ।