ਸ਼੍ਰੀ ਅਨੰਦਪੁਰ ਸਾਹਿਬ 09 ਮਾਰਚ ()
ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਲੇ ਮਹੱਲੇ ਦੇ ਤਿਉਹਾਰ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਦੀਆਂ ਹਦਾਇਤਾ ਹਨ। ਜੇਕਰ ਕੋਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਗਿਆ ਜਾਂ ਸਟੋਰ ਕਰਦਾ ਵੇਚਦਾ ਖਰੀਦਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਕੀਤਾ ਜਾਵੇਗਾ।
ਨਗਰ ਕੌਂਸਲ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਹੋਲੇ ਮਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਪ੍ਰਦੂਸ਼ਣ ਫੈਲਾਉਣ ਵਾਲੇ ਪਲਾਸਟਿਕ ਤੇ ਥਰਮਾਕੋਲ ਤੋਂ ਬਣੀ ਕਰੋਕਰੀ ਦਾ ਲੰਗਰਾਂ ਵਿਚ ਨਾ ਵਰਤੇ ਜਾਣ। ਪਲਾਸਟਿਕ ਦੀ ਵਰਤੋਂ ਨਾਲ ਜਿੱਥੇ ਗੰਦਗੀ ਫੈਲਦੀ ਹੈ ਉੱਥੇ ਨਾਲੀਆਂ ਵਿੱਚ ਵੀ ਬਲੋਕੇਜ਼ ਦੀ ਸਮੱਸਿਆ ਆਉਂਦੀ ਹੈ। ਉਨਾਂ ਹੋਲੇ ਮਹੱਲੇ ਮੌਕੇ ਪੂਰੇ ਇਲਾਕੇ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਮੁਕੇਸ਼ ਸ਼ਰਮਾ ਸੈਨੇਟਰੀ ਸੁਪਰਡੈਂਟ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਪਰਮਜੀਤ ਸੋਨੂੰ ਸਫਾਈ ਸੁਪਰਵਾਈਜ਼ਰ, ਮੈਡਮ ਜਗੀਰ ਕੌਰ, ਮੈਡਮ ਰੀਟਾ, ਬਲਵੀਰ ਬਿੰਦੀ, ਸੰਜੂ ਬਿੰਦਰ ਮਜਾਰਾ, ਆਦਿ ਹਾਜ਼ਰ ਸਨ।
ਹੋਲਾ ਮਹੱਲਾ ਮੌਕੇ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਦੀ ਅਪੀਲ


