ਸ੍ਰੀ ਮੁਕਤਸਰ ਸਾਹਿਬ 18 ਫਰਵਰੀ
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਗਧੀ, ਗਧਿਆ, ਖੱਚਰਾ ਅਤੇ ਘੋੜਿਆਂ ਦੀ ਭਲਾਈ ਲਈ ਬਣੇ ਐਕਟ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੂਰੈਲਟੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਵਿੱਚ ਜਾਗਰੂਕ ਕੈਂਪਾ ਦਾ ਆਯੋਜਨ ਕੀਤਾ ਗਿਆ ।
ਇਹਨਾਂ ਕੈਂਪਾ ਵਿੱਚ ਸਬੰਧਿਤ ਪਸ਼ੂ ਪਾਲਕਾ ਨੂੰ ਢੋਆ ਢੋਆਈ ਲਈ ਵਰਤੇ ਜਾਦੇ ਜਾਨਵਰਾਂ ਸਬੰਧੀ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੁਰੈਲਟੀ ਐਕਟ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵੱਖ ਵੱਖ ਮੌਸਮਾ ਵਿੱਚ ਇਹਨਾਂ ਜਾਨਵਰਾਂ ਲਈ ਕੰਮ ਦੇ ਘੰਟੇ ਅਤੇ ਅਰਾਮ ਦਾ ਸਮਾਂ ਨਿਰਧਾਰਤ ਹੈ ।
ਉਹਨਾ ਦੱਸਿਆ ਕਿ ਬਿਮਾਰ ਅਤੇ ਫੱਟੜ ਪਸ਼ੂਆਂ ਤੋਂ ਉਦੋ ਤੱਕ ਕੰਮ ਨਾ ਲਿਆ ਜਾਵੇ ਜਦੋਂ ਤੱਕ ਉਹ ਤੰਦਰੁਸਤ ਨਾ ਹੋ ਜਾਣ।
ਇਸ ਤੋਂ ਇਲਾਵਾਂ ਛੋਟੇ ਤੇ ਗੱਬਣ ਜਾਨਵਰਾਂ ਤੋਂ ਉਹਨਾਂ ਦੀ ਸਮੱਰਥਾ ਅਨੁਸਾਰ ਹੀ ਕੰਮ ਲਿਆ ਜਾਵੇ ਤੇ ਲੋੜ ਤੋਂ ਵੱਧ ਭਾਰ ਨਾ ਲੱਦਿਆ ਜਾਵੇ।
ਉਹਨਾਂ ਦੱਸਿਆ ਕਿ ਜੇਕਰ ਕੋਈ ਇਹਨਾ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਤੇ ਡਾ. ਕੇਵਲ ਸਿੰਘ, ਦਵਿੰਦਰ ਸਿੰਘ ਵੈਟਨਰੀ ਇੰਸਪੈਕਟਰੀ,ਰਾਜੇਸ਼ ਖੰਨਾ ਅਤੇ ਵਿਕਰਮਜੀਤ ਵੀ ਹਾਜ਼ਰ ਸਨ।