‘ਸਰਕਾਰ ਆਪ ਦੇ ਦੁਆਰ‘ ਤਹਿਤ ਸੁਵਿਧਾ ਕੈਂਪ 5 ਫਰਵਰੀ ਤੋਂ ਸ਼ੁਰੂ : ਬਰਾੜ

Ferozepur

ਫਿਰੋਜ਼ਪੁਰ, 4 ਫਰਵਰੀ 2024.

            ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਸਰਕਾਰ ਆਪ ਦੇ ਦੁਆਰ‘ ਤਹਿਤ 5 ਫਰਵਰੀ ਤੋਂ  ਸਬ-ਡਵੀਜ਼ਨ ਫਿਰੋਜ਼ਪੁਰ  ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਇਹ ਜਾਣਕਾਰੀ  ਐਸ.ਡੀ.ਐਮ. ਜਸਪਾਲ ਸਿੰਘ ਬਰਾੜ ਨੇ ਦਿੱਤੀ।

          ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਜਸਪਾਲ ਸਿੰਘ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਸਬ-ਡਵੀਜ਼ਨ ਅਧੀਨ 5 ਫਰਵਰੀ 2024 ਨੂੰ ਪਿੰਡ ਬਾਜੀਦਪੁਰ, ਆਰਿਫ ਕੇ, ਦੋਨਾ ਮੱਤੜ ਅਤੇ ਤਲਵੰਡੀ ਭਾਈ ਦੇ ਵਾਰਡ ਨੰਬਰ 1,2,3 ਅਤੇ 4 ਵਿੱਚ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਫਰਵਰੀ 2024 ਨੂੰ ਪਿੰਡ ਸ਼ਕੂਰ, ਖਾਈ ਫੇਮੇ ਕੇ, ਦੋਨਾ ਮੱਤੜ ਹਿਠਾੜ ਅਤੇ ਤਲਵੰਡੀ ਭਾਈ ਦੇ ਵਾਰਡ ਨੰਬਰ 5,6,7,8 ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸੁਵਿਧਾ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਫਰਵਰੀ ਨੂੰ ਪਿੰਡ ਗਿੱਲ, ਪੱਲਾ ਮੇਘਾ, ਮਮਦੋਟ ਵਾਰਡ ਨੰਬਰ 1,5,7,8 ਤੇ 9, ਤਲਵੰਡੀ ਭਾਈ ਵਾਰਡ ਨੰਬਰ 9,10 ਅਤੇ 12 ਵਿਖੇ ਸੁਵਿਧਾ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ 8 ਫਰਵਰੀ ਨੂੰ ਪਿੰਡ ਸ਼ੇਰਖਾਂ ਵਾਲਾ, ਮਸਤੇ ਕੇ ਅਤੇ ਮਮਦੋਟ ਵਾਰਡ ਨੰਬਰ 2,3,4,6 ਅਤੇ ਤਲਵੰਡੀ ਭਾਈ ਵਾਰਡ ਨੰਬਰ 11 ਤੇ 13 ਵਿੱਚ ਸੁਵਿਧਾ ਕੈਂਪ ਲਗਾਇਆ ਜਾਵੇਗਾ। 9 ਫਰਵਰੀ ਨੂੰ ਪਿੰਡ ਹਰਾਜ਼, ਗੱਟੀ ਰਾਜੋ ਕੇ, ਮਮਦੋਟ ਵਾਰਡ ਨੰਬਰ 10,11,12,13 ਅਤੇ ਮੁੱਦਕੀ ਵਾਰਡ ਨੰਬਰ 1,2,3,4 ਵਿਚ ਕੈੰਪ ਲਗਾਇਆ ਜਾਵੇਗਾ| ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਪਿੰਡ ਸੋਢੀ ਨਗਰ, ਬਾਰੇ ਕੇ, ਵਾਰਡ ਨੰਬਰ 1,2,3 ਫਿਰੋਜ਼ਪੁਰ ਸ਼ਹਿਰ ਤੇ ਮੁੱਦਕੀ ਵਾਰਡ ਨੰਬਰ 6,7,8,9 ਵਿੱਚ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਤੇ ਮੌਕੇ ਤੇ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਜਾਵੇਗਾ।

          ਉਨ੍ਹਾਂ ਸਮੂਹ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰੀ ਸਕੀਮਾਂ ਦਾ ਲਾਭ ਜ਼ਰੂਰ ਪ੍ਰਾਪਤ ਕਰਨ।