ਏਡਜ਼ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਰੋਹ ਕੀਤਾ ਆਯੋਜਿਤ

Ferozepur Politics Punjab

ਫਿਰੋਜ਼ਪੁਰ,29 ਨਵੰਬਰ (             ) ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੀ ਗਤੀਸ਼ੀਲ ਅਗਵਾਈ ਹੇਠ ਦਿਸ਼ਾ ਕਲੱਸਟਰ ਫਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਏਡਜ ਦਿਵਸ ਨੂੰ ਸਮਰਪਿਤ  ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੇਜ ਰਾਮ ਗੁਰਾਇਆ  ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।

                 ਜਾਗਰੂਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ ਗੁਰਮੇਜ ਰਾਮ ਗੁਰਾਇਆ ਨੇ ਐਚ.ਆਈ.ਵੀ ਏਡਜ ਨੂੰ ਇੱਕ ਗੰਭੀਰ ਸਮੱਸਿਆ ਦੱਸਦਿਆਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਨਿਖਿਲ ਗੁਪਤਾ ਨੇ ਉਹਨਾਂ ਸਾਰਿਆਂ ਵਰਕਰਾਂ ਜੋ ਐਚ.ਆਈ.ਵੀ ਏਡਜ ਬਿਮਾਰੀ ਜੀ ਰੋਕਥਾਮ ਲਈ ਕੰਮ ਕਰ ਰਹੇ ਹਨ, ਉਨਾਂ ਦੀ ਪ੍ਰਸੰਸਾ ਕੀਤੀ ਅਤੇ ਆਪਣਾ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ।

                 ਜਿਲਾ ਟੀ.ਬੀ ਅਫਸਰ ਡਾ ਸਤਿੰਦਰ ਕੌਰ ਨੇ ਦੱਸਿਆ ਕਿ ਵਰਤਮਾਨ ਸਮੇਂ ਵਿੱਚ ਜੋ ਨੌਜਵਾਨ ਸੂਈ ਸਰਿੰਜ ਨਾਲ ਨਸ਼ਾ ਕਰ ਰਹੇ ਹਨ ਉਹ ਵੱਡੀ ਗਿਣਤੀ ਵਿੱਚ ਇਸ ਨਾਮੁਰਾਦ ਬਿਮਾਰੀ ਦੀ ਗ੍ਰਿਫਤ ਵਿੱਚ ਆ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਓ.ਐਸ.ਟੀ ਅਤੇ ਓਟ ਸੈਂਟਰਾਂ ਬਾਰੇ ਜਾਣਕਾਰੀ ਦਿੱਤੀ।

             ਅੱਜ ਦੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਕਲੱਸਟਰ ਪ੍ਰੋਗਰਾਮ ਮੈਨੇਜਰ, ਦਿਸ਼ਾ ਕਲੱਸਟਰ ਫਿਰੋਜ਼ਪੁਰ ਨੇ ਦੱਸਿਆ ਕਿ ਅੱਜ ਦੇ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਐਚ ਆਈ ਵੀ ਏਡਜ ਪ੍ਰਤੀ ਜਾਗਰੂਕ ਕਰਨਾ ਹੈ। ਉਹਨਾਂ ਤੋਂ ਇਲਾਵਾ ਡਾ ਨਵੀਨ ਸੇਠੀ , ਡਾ ਆਕਾਸ਼ ਅਗਰਵਾਲ, ਡਾ ਅਮਿਤੋਜ ਸਿੰਘ, ਡਾ ਸੋਰਬ ਲੁੱਥਰਾ ਨੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ।

                      ਇਸ ਪ੍ਰੋਗਰਾਮ ਦੇ ਵਿੱਚ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦਾ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਦੀ ਖਾਸੀਅਤ ਰਹੀ ਕਿ ਜਿਲਾ ਫਿਰੋਜ਼ਪੁਰ ਵਿੱਚ ਜਿੰਨੀਆਂ ਵੀ ਸੰਸਥਾਵਾਂ ਜਾਂ ਸਰਕਾਰੀ ਅਦਾਰੇ ਜੋ ਐਚ ਆਈ.ਵੀ ਏਡਜ਼ ਦੇ ਉੱਪਰ ਕੰਮ ਕਰ ਰਹੇ ਹਨ ਉਹਨਾਂ ਦੇ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਹੌਸਲਾ ਅਫਜਾਈ  ਕੀਤੀ ਗਈ| ਇਸ ਪ੍ਰੋਗਰਾਮ ਵਿੱਚ ਮੈਡਮ ਸਰਬਜੀਤ ਕੌਰ ਸੀ ਐਸ.ਓ ਦਿਸ਼ਾ ਕਲੱਸਟਰ ਫਿਰੋਜ਼ਪੁਰ, ਕਾਉਂਸਲਰ ਮੋਨਿਕਾ ਅਤੇ ਪਰਵੀਨ, ਟੀ. ਆਈ ਪ੍ਰੋਜੈਕਟ ਫਰਾਂਸਸ ਨਿਊਟਨ ਮਿਸ਼ਨ ਹਸਪਤਾਲ, ਟੀ ਆਈ ਅਰਾਧਿਆ, ਹਿਮਾਲਿਅਨ ਫਾਊਂਡੇਸ਼ਨ  ਲਿੰਕ ਵਰਕਰ ਸਕੀਮ, ਟੀਆਈ ਪ੍ਰੋਜੈਕਟ ਲਾਲਾ ਫਤਿਹ ਚੰਦ ਐਜੂਕੇਸਨਲ ਸੋਸਾਇਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।