ਸਕੂਲ ਆਫ਼ ਐਮੀਨੈਸ ਨੰਗਲ ਦੇ ਵਿਦਿਆਰਥੀਆਂ ਵਲੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਸ ਬਨਾਉਣ ਦੀ ਅਪੀਲ

Politics Punjab


ਨੰਗਲ, 22 ਅਕਤੂਬਰ:

ਸਕੂਲ ਆਫ਼ ਐਮੀਨੈਸ ਨੰਗਲ ਵਿਖੇ ਅੱਜ ਹੋਈ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਿਰਕਤ ਕੀਤੀ ਗਈ।

ਇਸ ਮੌਕੇ ਮੁੱਖ ਮੰਤਰੀ ਨੇ ਸਕੂਲ ਦੇ ਵਿਦਿਆਰਥੀਆਂ ਨੇ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਪਲਸ 2 ਸਾਇੰਸ ਸਟਰੀਮ ਦੀ ਵਿਦਿਆਰਥਣ ਗੁਰਨੀਤ ਕੌਰ ਨੇ ਕਿਹਾ ਉਹ ਇਥੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਤੋਂ ਰੌਜ਼ਾਨਾ ਪੜ੍ਹਨ ਆਉਂਦੀ ਹੈ ਪਹਿਲਾਂ ਉਸ ਨੂੰ ਰੌਜ਼ਾਨਾ ਆਉਣ ਜਾਣ ਲਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਬੱਸ ਸਰਵਿਸ ਨਾਲ ਉਸ ਨੂੰ ਬਹੁਤ ਸਹੂਲਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਮੈਂ ਇਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ ਉਦੋਂ ਮੇਰੀ ਅਤੇ ਮੇਰੇ ਮਾਪਿਆਂ ਦੀ ਸਰਕਾਰੀ ਸਕੂਲਾਂ ਪ੍ਰਤੀ ਸੋਚ ਠੀਕ ਨਹੀਂ ਸੀ ਪ੍ਰੰਤੂ ਹੁਣ ਜਦੋਂ ਮੈਂ ਇੱਥੇ ਪੜ੍ਹਨ ਲੱਗੀ ਹਾਂ ਤਾਂ ਪਤਾ ਲੱਗਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦਾ ਪੱਧਰ ਬਹੁਤ ਵਧੀਆ ਹੈ।
ਇਸ ਮੌਕੇ ਬੋਲਦਿਆਂ ਪਲਸ 1 ਦੇ ਵਿਦਿਆਰਥੀ ਇਸ਼ਮਦੀਪ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਸਾਰੇ ਸਕੂਲਾਂ ਨੂੰ ਸਕੂਲ ਆਫ਼ ਐਮੀਨੈਸ ਬਣਾ ਦੇਣ ਤਾਂ ਜ਼ੋ ਨਿੱਜੀ ਸਕੂਲ ਬੰਦ ਹੋ ਜਾਣ।ਉਸ ਨੇ ਕਿਹਾ ਕਿ ਮੇਰੇ ਮਾਪੇ ਮਾਣ ਮਹਿਸੂਸ ਕਰਦੇ ਹਨ ਕਿ ਮੈਂ ਸਕੂਲ ਆਫ਼ ਐਮੀਨੈਸ ਨੰਗਲ ਵਿਖੇ ਪੜ੍ਹਦਾਂ ਹਾਂ।

ਇਸ ਮੌਕੇ ਮੁੱਖ ਮੰਤਰੀ ਨਾਲ ਗੱਲ ਕਰਦਿਆਂ ਕਲਪਨਾ ਚੰਦੇਲ ਨੇ ਦੱਸਿਆ ਕਿ ਉਹ ਚਾਰਟਰਡ ਅਕਾਊਂਟੈਂਟ ਬਨਣਾ ਚਾਹੁੰਦੀ ਹੈ ਪ੍ਰੰਤੂ ਮੇਰੇ ਪਿਤਾ ਜੀ ਦਿਹਾੜੀਦਾਰ ਮਜ਼ਦੂਰ ਹਨ ਜਿਸ ਕਾਰਨ ਮੈਨੂੰ ਇਹ ਸੁਪਨਾ ਪੂਰਾ ਹੁੰਦਾ ਨਹੀਂ ਸੀ ਜਾਪਦਾ ਪ੍ਰੰਤੂ ਸਕੂਲ ਆਫ਼ ਐਮੀਨੈਸ ਦਾਖਲਾ ਹਾਸਲ ਕਰਨ ਤੋਂ ਬਾਅਦ ਹੁਣ ਮੈਨੂੰ ਜਾਪਦਾ ਹੈ ਕਿ ਮੇਰਾ ਚਾਰਟਰਡ ਅਕਾਊਂਟੈਂਟ ਬਨਣਾ ਸੁਪਨਾ ਸਾਕਾਰ ਹੋ ਜਾਵੇਗਾ।

ਪਲਸ 1 ਦੀ ਵਿਦਿਆਰਥਣ ਦਿਲਜੋਤ ਕੌਰ ਨੇ ਕਿਹਾ ਕਿ ਮੈਂ ਜਿਸ ਸਕੂਲ ਵਿੱਚ ਪਹਿਲਾਂ ਪੜ੍ਹਦੀ ਸੀ ਉਦੋਂ ਮੈਨੂੰ ਕਿਸੇ ਨੇ ਸਕੂਲ ਆਫ਼ ਐਮੀਨੈਸ ਨੰਗਲ ਬਾਰੇ ਦੱਸਿਆ ਸੀ ਕਿ ਇਥੇ ਪੜ੍ਹਾਈ ਬਹੁਤ ਵਧੀਆ ਹੈ ਜਿਸ ਤੋਂ ਬਾਅਦ ਮੈਂ ਪੱਕਾ ਨਿਸ਼ਚਾ ਕਰ ਲਿਆ ਸੀ ਕਿ ਮੈਂ ਇਥੇ ਜ਼ਰੂਰ ਦਾਖਲਾ ਲੈਣ ਹੈ।
ਇਸ‌ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਅਸੀਂ ਪੜ੍ਹਾਈ ਵਿਚ ਨਾਮਣਾ ਖੱਟਾਂਗੇ ਤਾਂ ਸਾਡਾ ਸੂਬਾ ਬਹੁਤ ਛੇਤੀ ਤਰੱਕੀ ਕਰ ਜਾਵੇਗਾ।