ਮਾਨਸਾ, 17 ਦਸੰਬਰ :
ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ੍ਰੀ ਕੁਲਵੰਤ ਸਿੰਘ ਕਿਹਾ ਕਿ ਜ਼ਿਲ੍ਹੇ ਦੇ ਜਿਨ੍ਹਾਂ ਅਸਲਾ ਧਾਰਕਾਂ ਵੱਲੋਂ ਆਪਣੇ ਅਸਲਾ ਲਾਇਸੰਸ ਸਤੰਬਰ 2019 ਤੋਂ ਬਾਅਦ ਸੇਵਾ ਕੇਂਦਰਾਂ ਵਿੱਚ ਈ-ਸੇਵਾ ਸਾਫ਼ਟਵੇਅਰ ਰਾਹੀਂ ਨਵੀਨਤਾ ਜਾਂ ਕੋਈ ਵੀ ਹੋਰ ਸਰਵਿਸ ਪ੍ਰਾਪਤ ਨਹੀਂ ਕੀਤੀ, ਉਹ ਤੁਰੰਤ ਆਪਣਾ ਅਸਲਾ ਲਾਇਸੰਸ ਨਵੀਨ ਕਰਵਾਉਣ, ਕੈਂਸਲ ਜਾਂ ਮ੍ਰਿਤਕ ਅਸਲਾ ਲਾਇਸੰਸ ’ਤੇ ਦਰਜ ਅਸਲੇ ਸਬੰਧੀ ਨਿਪਟਾਰਾ ਆਦਿ ਕਰਵਾਉਣ ਲਈ 31 ਦਸੰਬਰ 2024 ਤੱਕ ਨਜ਼ਦੀਕੀ ਸੇਵਾ ਕੇਂਦਰ ਕੋਲ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਈ-ਗਵਰਨੈਸ ਸੋਸਾਇਟੀ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਮੋਹਾਲੀ ਦੇ ਪੱਤਰ ਰਾਹੀਂ 01 ਜਨਵਰੀ 2025 ਤੋਂ ਬਾਅਦ ਉਨ੍ਹਾਂ ਅਸਲਾ ਲਾਇਸੰਸ ’ਤੇ ਕੋਈ ਸਰਵਿਸ ਅਪਲਾਈ ਨਹੀਂ ਕੀਤੀ ਜਾ ਸਕੇਗੀ।
ਅਸਲਾ ਧਾਰਕ 31 ਦਸੰਬਰ ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ-ਜ਼ਿਲ੍ਹਾ ਮੈਜਿਸਟ੍ਰੇਟ


