ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਹੋਣਗੇ ਪੁਖਤਾ ਇੰਤਜਾਮ- ਹਿਮਾਸ਼ੂ ਜੈਨ ਡਿਪਟੀ ਕਮਿਸ਼ਨਰ

Politics Punjab Rupnagar

ਸ੍ਰੀ ਅਨੰਦਪੁਰ ਸਾਹਿਬ 28 ਜਨਵਰੀ ()

ਸ੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਡਿਪਟੀ ਕਮਿਸ਼ਨਰ ਅਤੇ ਗੁਲਨੀਤ ਖੁਰਾਨਾ ਐਸ.ਐਸ.ਪੀ ਰੂਪਨਗਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਤਿਉਹਾਰ ਦੇ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਅਗਾਓ ਪ੍ਰਬੰਧਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।

     ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਹੋਲੇ ਮਹੱਲੇ ਦਾ ਤਿਉਹਾਰ ਕੀਰਤਪੁਰ ਸਾਹਿਬ ਵਿੱਚ 10,11,12 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 13,14,15 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਵਾਰ ਹੋਲਾ ਮਹੱਲਾ ਮੌਕੇ ਵਿਰਾਸਤੀ ਖੇਡਾਂ ਮੁੱਖ ਆਕਰਸ਼ਣ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ,ਸ੍ਰੀ ਅਨੰਦਪੁਰ ਸਾਹਿਬ ਨੂੰ ਮੇਲਾ ਅਫਸਰ ਅਤੇ ਤਹਿਸੀਲਦਾਰ,ਸ੍ਰੀ ਅਨੰਦਪੁਰ ਸਾਹਿਬ ਨੂੰ ਸਹਾਇਕ ਮੇਲਾ ਅਫਸਰ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ,ਮੋਰਿੰਡਾ ਨੂੰ ਕੀਰਤਪੁਰ ਸਾਹਿਬ ਲਈ ਸਹਾਇਕ ਮੇਲਾ ਅਫਸਰ ਨਿਯੁਕਤ ਕੀਤਾ ਗਿਆ।      

    ਉਨ੍ਹਾਂ ਨੇ ਅੱਗੇ ਦੱਸਿਆ ਕਿ ਮੇਨ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ,ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ, ਜਿੱਥੇ 24/7 ਕਰਮਚਾਰੀ/ ਅਧਿਕਾਰੀ ਤੈਨਾਤ ਹੋਣਗੇ। ਮੇਲਾ ਖੇਤਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ 11 ਸੈਕਟਰਾਂ ਵਿਚ ਅਤੇ ਕੀਰਤਪੁਰ ਸਾਹਿਬ ਨੂੰ 2 ਸੈਕਟਰਾਂ ਵਿਚ ਵੰਡਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਦੀ ਸਾਫ ਸਫਾਈ ਦੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ, ਫੋਗਿੰਗ, ਪਾਣੀ ਦਾ ਛਿੜਕਾਅ , ਗੰਦੇ ਪਾਣੀ ਦੀ ਨਿਕਾਸੀ, ਸ਼ਰਧਾਲੂਆਂ ਦੀ ਸਹੂਲਤ ਲਈ ਆਰਜ਼ੀ ਪਖਾਨੇ, ਮੈਡੀਕਲ ਸਿਹਤ ਸਹੂਲਤਾਂ ਦੀ ਢੁਕਵੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਸਬ ਕੰਟਰੋਲ ਰੂਮ ਵਿੱਚ ਮੈਡੀਕਲ ਡਿਸਪੈਂਸਰੀ, ਐਮਬੂਲੈਂਸ, ਸੁਰੱਖਿਆ ਫੋਰਸ ਤੈਨਾਤ ਹੋਵੇਗੀ। ਉਨ੍ਹਾਂ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੋਲਾ ਮਹੱਲਾ ਦੌਰਾਨ ਲੱਖ ਸੰਗਤ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਨਤਮਸਤਕ ਹੋਣ ਲਈ ਆਉਦੀ ਹੈ, ਇਸ ਲਈ ਖੁਰਾਕ ਅਤੇ ਜਰੂਰੀ ਵਸਤਾ ਦਾ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਮਿਆਰ ਦੀ ਗੁਣਵੱਤਾਂ ਦੀ ਪੜਤਾਲ ਨਿਰੰਤਰ ਕੀਤੀ ਜਾਵੇ। ਮੇਲਾ ਖੇਤਰ ਵਿੱਚ ਸ਼ਰਾਬ ਦੇ ਠੇਕੇ ਹੋਲਾ ਮਹੱਲਾ ਦੌਰਾਨ ਮੁਕੰਮਲ ਬੰਦ ਰਹਿਣਗੇ, ਨਸ਼ੇ ਅਤੇ ਹੋਰ ਮਾਦਕ ਵਸਤੂਆਂ ਦੀ ਵਿਕਰੀ ਰੋਕਣ ਲਈ ਸਖਤ ਕਦਮ ਪੁੱਟੇ ਜਾਣਗੇ। ਉਨ੍ਹਾਂ ਨੇ ਨਗਰ ਕੋਂਸਲ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਅਣਅਧਿਕਾਰਤ ਕਬਜ਼ੇ ਹੋਣ ਨਾਲ ਸੜਕਾਂ ਤੇ ਟਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ, ਇਸ ਦੇ ਲਈ ਨਜ਼ਾਇਜ ਕਬਜੇ ਕਰਨ ਵਾਲਿਆ ਵਿਰੁੱਧ ਵਿਸੇਸ਼ ਮੁਹਿੰਮ ਪਹਿਲਾ ਤੋ ਹੀ ਚਲਾਈ ਜਾਵੇ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਰਨ ਗੰਗਾ ਸਟੇਡੀਅਮ ਵਿਚ ਵਿਰਾਸਤੀ ਖੇਡਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜ ਦੋੜ ਕਰਵਾਏ ਜਾਣਗੇ, ਇਸ ਦੇ ਲਈ ਸਟੇਡੀਅਮ ਦਾ ਸਫਾਈ, ਬੈਰੀਕੇਡਿੰਗ, ਲੈਵਲਿੰਗ ਦੇ ਅਗਾਓ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੇਲਾ ਖੇਤਰ ਵਿੱਚ ਪੀਣ ਵਾਲੇ ਕਲੋਰੀਨੇਟਿਡ ਪਾਣੀ, ਸਫਾਈ ਅਤੇ ਪਸ਼ੂਆਂ ਲਈ ਡਿਸਪੈਂਸਰੀ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਪਾਵਰ ਕਾਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 24/7 ਬਿਜਲੀ ਸਪਲਾਈ ਦੇ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਲੰਗਰਾਂ ਨੂੰ ਆਰਜੀ ਬਿਜਲੀ ਕੁਨੈਕਸ਼ਨ ਦੇਣ ਦੀ ਵਿਵਸਥਾ ਕੀਤੀ ਜਾਵੇ। ਲੰਗਰਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ, ਪੀਣ ਵਾਲਾ ਪਾਣੀ ਅਤੇ ਸਫਾਈ ਦੀ ਵਿਵਸਥਾ ਨੂੰ ਵੀ ਸੁਚਾਰੂ ਕੀਤਾ ਜਾਵੇ। ਮੇਲਾ ਖੇਤਰ ਵਿੱਚ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਢੁਕਵੀਆਂ ਥਾਵਾਂ ਤੇ ਅਗਾਓ ਤਿਆਰ ਕੀਤਾ ਜਾਵੇ, ਨਹਿਰਾਂ ਦੇ ਨੇੜੇ ਗੋਤਾਖੋਰਾਂ ਦਾ ਵਿਸੇਸ਼ ਪ੍ਰਬੰਧ ਕੀਤਾ ਜਾਵੇਗਾ। ਹੋਲਾ ਮਹੱਲਾ ਦੌਰਾਨ ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਨੂੰ ਦਰਸਾਉਦੀ ਰਾਜ ਪੱਧਰੀ ਪ੍ਰਦਰਸ਼ਨੀ ਲਗਾਈ ਜਾਵੇਗੀ। ਵਿਰਾਸਤ ਏ ਖਾਲਸਾ ਵਿਚ ਵੱਧ ਤੋ ਵੱਧ ਸੈਲਾਨੀਆਂ ਦੀ ਆਮਦ ਲਈ ਹੋਰ ਸੁਚਾਰੂ ਪ੍ਰਬੰਧ ਕੀਤੇ ਜਾਣਗੇ।

     ਸ੍ਰੀ ਗੁਲਨੀਤ ਖੁਰਾਨਾ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਪੁਖਤਾ ਸੁਰੱਖਿਆ ਮੁਹੱਇਆ ਕਰਵਾਈ ਜਾਵੇਗੀ, ਸੁਚਾਰੂ ਟਰੈਫਿਕ ਵਿਵਸਥਾ ਦੇ ਪ੍ਰਬੰਧ ਹੋਣਗੇ। ਹਰ ਸੈਕਟਰ ਵਿੱਚ ਪੁਲਿਸ ਅਧਿਕਾਰੀ ਤੈਨਾਂਤ ਹੋਣਗੇ। ਗੈਰ ਸਮਾਜੀ ਅਨਸਰਾਂ ਤੇ ਨਜ਼ਰ ਰੱਖਣ ਲਈ ਵਾਚ ਟਾਵਰ ਲਗਾਏ ਜਾਣਗੇ, ਨਸ਼ੇ ਵੇਚਣ ਵਰਤਣ ਵਾਲਿਆ ਤੇ ਤਿੱਖੀ ਨਜ਼ਰ ਰਹੇਗੀ। ਸਾਈਲੈਸਰ ਤੋ ਬਿਨਾਂ ਮੋਟਰਸਾਈਕਲ ਚਲਾਉਣ ਵਾਲਿਆ ਤੇ ਵੀ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਸੁਚਾਰੂ ਟ੍ਰੈਫਿਕ ਪ੍ਰਬੰਧ ਲਈ ਬਦਲਵੇ ਰੂਟ ਬਣਾਏ ਜਾ ਰਹੇ ਹਨ, ਤਾਂ ਜੋ ਬਾਹਰਲੇ ਰਾਜਾਂ ਜਾਂ ਹੋਰ ਸ਼ਹਿਰਾ ਨੂੰ ਜਾਣ ਵਾਲੇ ਆਮ ਵਾਹਨ ਚਾਲਕਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ। ਇਸ ਉਪਰੰਤ ਅਧਿਕਾਰੀਆਂ ਨੇ ਸਮੁੱਚੇ ਮੇਲਾ ਖੇਤਰ ਦਾ ਦੌਰਾ ਕੀਤਾ, ਪਾਰਕਿੰਗ ਵਾਲੀਆ ਥਾਵਾਂ ਅਤੇ ਰੂਟ ਡਾਈਵਰਜ਼ਨ ਵਾਲੀਆਂ ਥਾਵਾਂ ਦਾ ਜਾਇਜ਼ਾ ਲਿਆ।

        ਇਸ ਮੌਕੇਂ ਚੰਦਰ ਜਯੋਤੀ ਵਧੀਕ ਡਿਪਟੀ ਕਮਿਸ਼ਨਰ (ਵਿ), ਐਸਪੀ ਰਾਜਪਾਲ ਸਿੰਘ ਹੁੰਦਲ, ਜਸਪ੍ਰੀਤ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਅਨਮਜੋਤ ਕੌਰ ਐਸ.ਡੀ.ਐਮ ਨੰਗਲ, ਸੁਖਪਾਲ ਸਿੰਘ ਐਸ.ਡੀ.ਐਮ ਮੋਰਿੰਡਾ, ਐਸਡੀਐਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਆਰਟੀਓ ਗੁਰਵਿੰਦਰ ਸਿੰਘ ਜੋਹਲ, ਅਰਵਿੰਦਰਪਾਲ ਸਿੰਘ ਸੋਮਲ ਸਹਾਇਕ ਕਮਿਸ਼ਨਰ ਜਨਰਲ, ਅਜੇ ਸਿੰਘ ਡੀ.ਐਸ.ਪੀ, ਸੰਦੀਪ ਕੁਮਾਰ ਤਹਿਸੀਲਦਾਰ, ਹਰਜੀਤਪਾਲ ਸਿੰਘ ਐਕਸੀਅਨ, ਅਵਤਾਰ ਸਿੰਘ ਐਕਸੀਅਨ, ਸੁਰਿੰਦਰਪਾਲ ਸਿੰਘ ਐਕਸੀਅਨ, ਵਿਵੇਕ ਦੁਰੇਜਾ ਐਕਸੀਅਨ,  ਗੁਰਸੋਹਣ ਸਿੰਘ ਰੈਡ ਕਰਾਸ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਤੇ ਵੱਡੀ ਗਿਣਤੀ ਵਿਚ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *