ਮਾਨਸਾ, 08 ਨਵੰਬਰ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਦੀ ਅਗਵਾਈ ਹੇਠ ਨਗਰ ਕੌਸ਼ਲ ਮਾਨਸਾ ਵੱਲੋਂ ਸਫਾਈ ਸੇਵਕਾ ਦੀਆਂ ਬੀਮਾ ਪਾਲਿਸੀਆਂ ਕਰਵਾਈਆ ਗਈਆਂ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਵੱਲੋਂ 3-ਡੀ ਸੁਸਾਇਟੀ ਵਿੱਚ ਕੰਮ ਕਰਦੇ ਵੇਸਟ ਕੁਲੈਕਟਰ, ਸੈਗਰੀਗੇਟਡ ਵਰਕਰ ਅਤੇ ਸੁਪਵਾਇਜ਼ਰਾਂ ਨੂੰ ਬੀਮਾ ਪਾਲਿਸੀਆ ਦੀ ਵੰਡ ਕਰਦਿਆਂ ਦੱਸਿਆ ਗਿਆ ਕਿ ਸਵੱਛ ਭਾਰਤ ਮਿਸ਼ਨ ਅਧੀਨ ਨਗਰ ਕੌਸ਼ਲ ਮਾਨਸਾ ਵਿਖੇ ਕੰਮ ਕਰਦੇ ਰੈਗੂਲਰ ਸਫਾਈ ਸੇਵਕ, ਆਊਟ ਸੋਰਸ ਸਫਾਈ ਸੇਵਕ ਅਤੇ 3-ਡੀ ਸੁਸਾਇਟੀ ਅਧੀਨ ਕੰਮ ਕਰਦੇ ਵੇਸਟ ਕੂਲੈਕਟਰਾਂ ਸਮੇਤ ਕੁੱਲ 242 ਸਫਾਈ ਸੇਵਕਾਂ ਦਾ ਬੀਮਾ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਬੀਮਾ ਪਾਲਿਸੀ ਦੀ ਮਾਨਸਾ ਤੋਂ ਸ਼ੁਰੂੁਆਤ ਕੀਤੀ ਗਈ। ਇਸ ਪਾਲਿਸੀ ਅਨੁਸਾਰ ਜੇਕਰ ਕਿਸੇ ਸਫਾਈ ਸੇਵਕ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦੀ ਰਾਸ਼ੀ ਦਾ ਮੁਆਵਜ਼ਾ ਮਿਲੇਗਾ ਅਤੇ ਐਕਸੀਡੈਂਟ ਕਾਰਨ ਕਿਸੇ ਸਫਾਈ ਸੇਵਕ ਦਾ ਕੋਈ ਅੰਗ ਨਕਾਰਾ ਹੋ ਜਾਂਦਾ ਹੈ ਤਾ ਉਸ ਨੂੰ ਮੈਡੀਕਲ ਰਿਪੋਰਟ ਅਨੁਸਾਰ ਮੁਆਵਜ਼ਾ ਮਿਲੇਗਾ।
ਇਸ ਦੌਰਾਨ ਕਾਰਜਸਾਧਕ ਅਫਸਰ ਸ੍ਰੀ ਰਵੀ ਕੁਮਾਰ ਜਿੰਦਲ ਵੱਲੋਂ ਵਰਕਰਾਂ ਨੂੰ ਸੋਲਿਡ ਵੇਸਟ ਮੈਨੇਜਮੈਟ ਨਿਯਮਾਂ ਅਨੁਸਾਰ 100 ਫ਼ੀਸਦੀ ਡੋਰ ਟੂ ਡੋਰ ਕੂਲੈਕਸਨ ਤੇ ਸੈਗਰੀਗੇਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਵਿਕਾਸ ਫੈਲੋ ਦੇਬਸਮਿਤਾ ਬੈਜ ਵੱਲੋਂ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਗਿਆ।
ਇਸ ਮੌਕੇ ਸ੍ਰੀ ਧਰਮਪਾਲ ਇੰਸਪੈਕਟਰ (ਜ), ਸ੍ਰੀ ਤਰਸੇਮ ਸਿੰਘ ਸੈਨੇਟਰੀ ਸੁਪਵਾਇਜ਼ਰ, ਸੀ.ਐੱਫ ਜ਼ਸਵਿੰਦਰ ਸਿੰਘ, ਸੀ.ਐੱਫ ਮੁਕੇਸ ਰਾਣੀ, ਸੁਖਜਿੰਦਰ ਸਿੰਘ ਅਤੇ 3-ਡੀ ਸੁਸਾਇਟੀ ਦਾ ਸਟਾਫ ਮੌਜ਼ੂਦ ਸਨ।