ਮਿਸ਼ਨ ਆਗਾਜ਼ ਤਹਿਤ ਕੋਰਸ ਪੂਰਾ ਕਰ ਚੁੱਕੇ ਪ੍ਰਾਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿ) ਨੇ ਵੰਡੇ ਸਿਖਲਾਈ ਸਰਟੀਫਿਕੇਟ

Ferozepur

ਫ਼ਿਰੋਜ਼ਪੁਰ, 05 ਜੁਲਾਈ 2024:

          ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫ਼ਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਿਸ਼ਨ ਆਗਾਜ਼ ਤਹਿਤ ਦਫ਼ਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਅੰਦਰ ਮੌਜੂਦ ਕੰਪਿਊਟਰ ਲੈਬ ਵਿੱਚ ਚਲਾਏ ਗਏ ਮੁਫ਼ਤ ਕੰਪਿਊਟਰ ਕੋਰਸ ਦੇ ਛੇਵੇਂ ਬੈਚ ਜੋ ਕਿ 22 ਮਾਰਚ 2024 ਤੋਂ 06 ਜੂਨ 2024 ਤੱਕ ਚਲਾਇਆ ਗਿਆ, ਵਿੱਚ ਭਾਗ ਲੈਣ ਵਾਲੇ ਅਤੇ ਕੋਰਸ ਪੂਰਾ ਕਰਨ ਵਾਲੇ 30 ਪ੍ਰਾਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ(ਵਿ)-ਕਮ-ਸੀ.ਈ.ਓ. ਸ਼੍ਰੀ ਅਰੁਨ ਸ਼ਰਮਾ ਵੱਲੋਂ ਸਰਟੀਫ਼ਿਕੇਟ ਤਕਸੀਮ ਕੀਤੇ ਗਏ।        

          ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਪ੍ਰਾਰਥੀਆਂ ਨੂੰ ਬੇਸਿਕ ਕੰਪਿਊਟਰ, ਡਿਜੀਟਲ ਲਿਟਰੇਸੀ, ਪਰਸਨੈਲਟੀ ਡਿਵੈਲਪਮੈਂਟ, ਇੰਟਰਵਿਊ ਸਕਿੱਲਜ਼, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੁਨਰ ਨੂੰ ਨਿਖਾਰਣ ਲਈ ਲੋੜੀਂਦੀ ਸਿੱਖਿਆ ਦਿੱਤੀ ਗਈ।

          ਉਪਰੰਤ ਮੁਫ਼ਤ ਕੰਪਿਊਟਰ ਕੋਰਸ ਦਾ ਸੱਤਵਾਂ ਬੈਚ ਚਾਲੂ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਮਨ ਲਗਾ ਕੇ ਕੰਪਿਊਟਰ ਸਿੱਖਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਿਰੋਜਪੁਰ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਵੱਲੋਂ ਸਥਾਪਿਤ ਬੁਨੀਆਦੀ ਢਾਂਚੇ ਨੂੰ ਲੋੜਵੰਦ ਪ੍ਰਾਰਥੀਆਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ। ਇਸ ਬੈਚ ਵਿੱਚ ਫ਼ਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ/ਕਸਬਿਆਂ ਤੋਂ ਪ੍ਰਾਰਥੀ ਭਾਗ ਲੈ ਰਹੇ ਹਨ। ਬਿਊਰੋ ਵੱਲੋਂ ਸ਼ੁਰੂ ਕਰਵਾਏ ਇਸ ਕੋਰਸ ਦਾ ਮੰਤਵ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਦੇ ਨੌਜਵਾਨ ਲੜਕੇ-ਲੜਕੀਆਂ ਦੇ ਹੁਨਰ ਨੂੰ ਨਿਖਾਰ ਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ। ਜ਼ਿਕਰਯੋਗ ਹੈ ਕਿ ਇਹ ਇਸ ਤਰ੍ਹਾਂ ਦਾ ਸੱਤਵਾਂ ਬੈਚ ਸ਼ੁਰੂ ਕੀਤਾ ਗਿਆ, ਇਸ ਤੋਂ ਪਹਿਲਾਂ ਛੇ ਬੈਚ ਕਾਮਯਾਬੀ ਨਾਲ ਚਲਾਏ ਜਾ ਚੁੱਕੇ ਹਨ।

          ਇਸ ਮੌਕੇ ਦਿਲਬਾਗ ਸਿੰਘ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਗੁਰਜੰਟ ਸਿੰਘ ਪਲੇਸਮੈਂਟ ਅਫ਼ਸਰ, ਸਰਬਜੀਤ ਸਿੰਘ ਜ਼ਿਲ੍ਹਾ ਮੈਨੇਜਰ, ਪੀ.ਐਸ.ਡੀ.ਐਮ. ਰਾਜ ਕੁਮਾਰ ਅਤੇ ਅਮਿਤ ਕੁਮਾਰ ਮੇਹਤਾ ਆਦਿ ਹਾਜ਼ਰ ਸਨ।