ਸਿਖਿਆ ਵਿਭਾਗ ਵੱਲੋਂ ਸਿੱਖਿਆ ਸਪਤਾਹ ਦੇ ਤਹਿਤ ਕਰਵਾਈਆ ਜਾ ਰਹੀਆਂ ਹਨ ਗਤੀਵਿਧੀਆਂ

Fazilka

ਫਾਜਿਲਕਾ 26 ਜੁਲਾਈ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲ ਅੰਦਰ ਸਿੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਸਿੱਖਿਆ ਸਪਤਾਹ ਦੇ ਤਹਿਤ ਕਰਵਾਈਆ ਜਾ ਰਹੀਆ ਗਤੀਵਿਧੀਆ ਤਹਿਤ ਅੱਜ ਪੰਜਵੇ ਦਿਨ ਕੈਰੀਅਰ ਤੇ ਗਈਡੈਂਸ ਦੀ ਕਰਾਈ ਗਤੀਵਿਧੀ ਵਿੱਚ ਇਲਾਕੇ ਦੇ ਡੈਂਟਿਸਟ ਡਾ ਕੁਲਦੀਪ ਨਰੂਲਾ ਸਰਕਾਰੀ ਹਾਈ ਸਕੂਲ ਮੁਰਾਦ ਵਾਲਾ ਦਲ ਸਿੰਘ ਫਾਜਿਲਕਾ ਵਿਖੇ ਉਚੇਚੇ ਤੌਰ ਤੇ ਪਹੁੰਚੇ।
ਉਨ੍ਹਾਂ ਨੇ ਸਕੂਲ ਦੇ ਨੌਵੀ-ਦਸਵੀ ਵਿਦਿਆਰਥੀਆਂ ਨੂੰ ਜਿਥੇ ਭਵਿੱਖ ਵਿੱਚ ਵਧੀਆ ਰੋਜਗਾਰ ਪ੍ਰਾਪਤ ਕਰਨ ਲਈ ਵੱਖ-ਵੱਖ ਕੋਰਸਸ, ਡਿਗਰੀਆਂ ਕਰਨ ਬਾਰੇ ਵਿਸਥਾਰ ਵਿੱਚ ਦੱਸਿਆ ਉਥੇ ਹੀ ਬਚਪਨ ਤੋਂ ਵੱਡੀ ਉਮਰ ਤੱਕ ਦੰਦਾਂ ਦੀ ਸਾਂਭ ਸੰਭਾਲ ਕਿਵੇ ਕਰਨੀ ਹੈ ਅਤੇ ਦੰਦਾਂ ਦਾ ਇਲਾਜ ਕਦੋ ਅਤੇ ਕਿਵੇ ਕਰਾਉਣਾ ਹੈ ਅਤੇ ਸਾਵਥਾਣੀਆ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ ਕੁਲਦੀਪ ਨਰੂਲਾ ਨੇ ਸਕੂਲ ਵਿਖੇ ਵਿਦਿਆਰਥੀਆ ਲਈ ਕੈਂਪ ਲਾਉਣ ਦਾ ਵੀ ਵਾਅਦਾ ਕੀਤਾ।
ਸਕੂਲ ਦੇ ਮੁੱਖ ਅਧਿਆਪਕ ਸ੍ਰੀ ਅਨੁਰਾਗ ਧੂੜੀਆਂ ਨੇ ਡਾ ਕੁਲਦੀਪ ਨਰੂਲਾ ਦਾ ਸਵਾਗਤ ਦੇ ਨਾਲ-ਨਾਲ ਸਕੂਲ ਦੇ ਵਿਦਿਅਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇਣ ਤੇ ਯਾਦਗਾਰੀ ਚਿੰਨ ਦੇ ਕੇ ਧੰਨਵਾਦ ਕੀਤਾ। ਇਸ ਸਮੇ ਸਕੂਲ ਦੇ ਸਮੂਹ ਸਟਾਫ ਮੈਂਬਰ ਵੀ ਹਾਜਰ ਸਨ।