ਆਮ ਆਦਮੀ ਪਾਰਟੀ ਦੇ ਉਮੀਦਵਾਰ ਸ.ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਦੀ ਜਿੱਤੀ ਜਿ਼ਮਨੀ ਚੋਣ

Politics Punjab Sri Muktsar Sahib

ਗਿੱਦੜਬਾਹਾ/ ਸ੍ਰੀ ਮੁਕਤਸਰ ਸਾਹਿਬ  23 ਨਵੰਬਰ

ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ, ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਹੈ। ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਅੰਮ੍ਰਿਤਾ ਵੜਿੰਗ  ਨੂੰ 21969  ਵੋਟਾਂ ਦੇ ਫਰਕ ਨਾਲ ਹਰਾਇਆ ਹੈ।

                 ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਹਰਦੀਪ ਸਿੰਘ ਡਿੰਪੀ ਢਿੱਲੋਂ  ਨੂੰ  71644  ਵੋਟਾਂ ਮਿਲੀਆਂ ਜਦੋਂਕਿ ਦੂਜੇ ਨੰਬਰ ਤੇ ਰਹੀ ਕਾਂਗਰਸੀ ਉਮੀਦਵਾਰ ਸ੍ਰੀਮਤੀ ਅੰਮ੍ਰਿਤਾ ਵੜਿੰਗ  ਨੂੰ 49675 ਵੋਟਾਂ ਮਿਲੀਆਂ,ਜਦਕਿ ਭਾਜਪਾ ਦੇ ਉਮੀਦਵਾਰ ਸ.ਮਨਪ੍ਰੀਤ ਸਿੰਘ ਬਾਦਲ  ਤੀਜੇ ਨੰਬਰ ਤੇ ਰਹੇ। ਉਹਨਾਂ ਨੂੰ 12227 ਵੋਟਾਂ ਮਿਲੀਆਂ।
                 ਸ੍ਰੀ ਰਾਜੇਸ਼ ਤ੍ਰਿਪਾਠੀ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਮਨੀ ਚੋਣ ਦੌਰਾਨ ਕੁਲ 137348 ਵੋਟਾਂ ਵੱਖ—ਵੱਖ ਉਮੀਦਵਾਰਾਂ ਨੂੰ ਪਈਆਂ ਸਨ । ਉਹਨਾਂ ਇਹ ਵੀ ਦੱਸਿਆ ਕਿ ਬੀਤੇ 20 ਨਵੰਬਰ 2024 ਨੂੰ ਪੰਜਾਬ ਦੇ ਚਾਰੇ ਵਿਧਾਨ ਸਭਾ ਹਲਕਿਆਂ ਚ ਹੋਈ ਵੋਟਿੰਗ ਦੌਰਾਨ ਹਲਕਾ ਗਿੱਦੜਬਾਹਾ ਵਿਖੇ ਸਭ ਨਾਲੋਂ ਜਿ਼ਆਦਾ ਵੋਟਿੰਗ 81.90 ਫੀਸਦੀ  ਦਰਜ ਕੀਤੀ ਗਈ ਸੀ।

                ਉਹਨਾਂ ਦੱਸਿਆ ਕਿ ਜੇਤੂ ਉਮੀਦਵਾਰ ਸ. ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ  ਕੁਲ ਪਈਆਂ ਵੋਟਾਂ ਵਿਚੋਂ 52.16 ਪ੍ਰਤੀਸ਼ਤ ਵੋਟਾਂ ਪਈਆਂ ਜ਼ੋ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਜਿੱਤ ਲੱਗਭਗ 15 ਪ੍ਰਤੀਸਤ ਵੱਧ ਦਰਜ ਕੀਤੀ ਗਈ ਅਤੇ ਵੋਟਾਂ ਦੀ ਗਿਣਤੀ ਦੌਰਾਨ ਨੋਟਾਂ ਚੋਥੇ ਸਥਾਨ  ਤੇ ਰਿਹਾ ਹੈ।
                ਜਿ਼ਲ੍ਹਾ ਚੋਣ ਅਫਸਰ ਨੇ  ਹਲਕੇ ਦੇ ਵੋਟਰਾਂ ਦਾ ਸਹਿਯੋਗ ਦੇਣ ਤੇ ਜਿੱਥੇ ਧੰਨਵਾਦ ਕੀਤਾ ਹੈ, ਉਥੇ ਹੀ ਉਹਨਾਂ ਚੋਣ ਅਮਲੇ ਦੀ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਇਮਾਨਦਾਰੀ, ਅਮਨ—ਅਮਾਨ ਨਾਲ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਸਲਾਘਾ ਕੀਤੀ ਹੈ।