ਸ੍ਰੀ ਮੁਕਤਸਰ ਸਾਹਿਬ 7 ਮਾਰਚ
ਪੰਜਾਬ ਸਰਕਾਰ ਵਲੋਂ ਮਹੀਨਾ ਮਾਰਚ 2024 ਬੱਚਿਆਂ ਦੇ ਜਮਾਦਰੂ ਨੁਕਸਾਂ ਸਬੰਧੀ ਜਾਗੁਰਕਤਾ ਮਹੀਨਾ ਮਨਾਇਆ ਜਾ ਰਿਹਾ ਹੈ ।ਇਸ ਸਬੰਧ ਵਿਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਖੇ ਜਨੇਪੇ ਕਰਨ ਵਾਲੇ ਡਾਕਟਰਾਂ ਅਤੇ ਸਟਾਫ ਨਰਸਾਂ ਦੀ ਜਾਗਰੁਕਤਾ ਵਰਕਸ਼ਾਪ ਲਗਾਈ ਗਈ।
ਇਸ ਮੌਕੇ ਨਵਜੋਤ ਕੋਰ ਸਿਵਲ ਸਰਜਨ ਨੇ ਕਿਹਾ ਕਿ ਕਿਸੇ ਵਿਕਾਰ ਜਾਂ ਬੀਮਾਰੀ ਨਾਲ ਪੈਦਾ ਹੋਣਾ ਕਈ ਵਾਰ ਬੱਚੇ ਦੀ ਜ਼ਿੰਦਗੀ ਤੇ ਸੰਕਟ ਦਾ ਕਾਰਨ ਬਣ ਜਾਂਦਾ ਹੈ। ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਅਜਿਹੇ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਉਨ੍ਹਾਂ ਨੂੰ ਲੰਮੇ ਸਮੇਂ ਲਈ ਜਾਂ ਉਮਰ ਭਰ ਲਈ ਅਪਾਹਜਤਾ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਸਬੰਧ ਵਿਚ ਵਿਸ਼ਵ ਸਿਹਤ ਸੰਸਥਾਂ ਵਲੋਂ ਹਰ ਸਾਲ 3 ਮਾਰਚ ਨੂੰ ਵਿਸ਼ਵ ਭਰ ਵਿੱਚ ਬੱਚਿਆਂ ਦੇ ਜਮਾਦਰੂ ਨੁਕਸਾਂ ਸਬੰਧੀ ਜਾਗਰੁਕਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਮਹੀਨਾ ਮਾਰਚ 2024 ਨੂੰ ਇਸ ਸਬੰਧੀ ਜਾਗਰੁਕਤਾ ਮਹੀਨਾ ਮਨਾਇਆ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਜ਼ਿਆਦਾਤਰ ਜਮਾਂਦਰੂ ਵਿਕਾਰ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਹੁੰਦੇ ਹਨ।ਜਮਾਂਦਰੂ ਬਿਮਾਰੀਆਂ ਜਾਂ ਵਿਕਾਰ ਲਈ ਮੁੱਖ ਤੌਰ ਤੇ ਖ਼ਾਨਦਾਨੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਪਰ ਕਈ ਵਾਰ ਫੋਲਿਕ ਐਸਿਡ ਦੀ ਕਮੀ, ਗਰਭ ਅਵਸਥਾ ਦੌਰਾਨ ਮਾਂ ਨੂੰ ਕਿਸੇ ਕਿਸਮ ਦੀ ਲਾਗ ਜਾਂ ਬਿਮਾਰੀ, ਗਰਭ ਅਵਸਥਾ ਦੌਰਾਨ ਜ਼ਿਆਦਾ ਸ਼ਰਾਬ ਪੀਣ ਜਾਂ ਸਿਗਰਟਨੋਸ਼ੀ, ਇਸ ਦੌਰਾਨ ਸ਼ੂਗਰ ਰੋਗ ਜਾਂ ਮਾਂ ਦੀ ਕੁੱਖ ਵਿੱਚ ਸਮੱਸਿਆਵਾਂ ਬੱਚੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਜਾਂ ਗਰਭ ਅਵਸਥਾ ਦੌਰਾਨ ਲਈ ਗਈ ਕਿਸੇ ਦਵਾਈ ਜਾਂ ਇਲਾਜ ਦੇ ਮਾੜੇ ਪ੍ਰਭਾਵ ਵਜੋਂ ਜਾਂ ਕਈ ਵਾਰ ਵੱਡੀ ਉਮਰ ਵਿੱਚ ਗਰਭ ਅਵਸਥਾ ਦੇ ਕਾਰਨ ਜਮਾਦਰੂ ਨੁਕਸ ਹੋ ਸਕਦੇ ਹਨ।ਜਿਨ੍ਹਾ ਵਿਚ ਦਿਲ ਵਿੱਚ ਸ਼ੇਕ, ਦਿਲ ਦੀ ਬਣਤਰ ਵਿਕਾਰ ,ਨਿਊਰਲ ਟਿਊਬ ਨੁਕਸ,ਥੈਲੇਸੀਮੀਆ,ਸਰੀਰਕ ਅਪਾਹਜਤਾ,ਹਰਨੀਆ, ਕਲਬ ਫੁੱਟ,ਹਿਪ ਡਿਸਪਲੇਸੀਆ,ਕੱਟੇ ਹੋਇਆ ਹੱਥ ਜਾਂ ਤਾਲੂਆਂ,ਦਿਮਾਗੀ ਅਧਰੰਗ,ਦਿਲ ਦੀ ਕਮੀ,ਡਾਊਨ ਸਿੰਡਰੋਮ ਆਦਿ ਹੋ ਸਕਦੇ ਹਨ ।
ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੇ ਜਮਾਦਰੂ ਨੁਕਸਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗੁਰਕ ਕੀਤਾ ਜਾਵੇ, ਜਮਾਦਰੂ ਨੁਕਸਾਂ ਨੂੰ ਰੋਕਣ ਲਈ ਸੁਝਾਅ ਦਿੱਤੇ ਜਾਣ ਅਤੇ ਜਮਾਦਰੂ ਨੁਕਸਾਂ ਦੀ ਜਲਦੀ ਪਛਾਣ ਕਰਕੇ ਇਸ ਦੀ ਰਿਪੋਰਟ ਭੇਜੀ ਜਾਵੇ ਤਾਂ ਜੋ ਉਹਨਾਂ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ ।
ਇਸ ਮੋਕੇ ਡਾ. ਬੰਦਨਾ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਅਤੇ ਡਾ. ਪਰਮਦੀਪ ਸਿੰਘ ਸੰਧੂ ਬੱਚਿਆਂ ਦੇ ਮਾਹਿਰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਨੇ ਬੱਚਿਆਂ ਦੇ ਜਮਾਦਰੂ ਨੁਕਸਾਂ ਦੀ ਸਮੇਂ ਸਿਰ ਪਛਾਣ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਜਾਣਕਾਰੀ ਦਿੱਤੀ।
ਇਸ ਮੋਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਮਿਸ ਸ਼ਾਲੂ ਸਕੂਲ ਹੈਲਥ ਕੁਆਰਡੀਨੇਟਰ, ਭੁਪਿੰਦਰ ਸਿੰਘ ਸਟੈਨੋ ਹਾਜ਼ਰ ਸਨ।