ਫਾਜ਼ਿਲਕਾ 28 ਅਕਤੂਬਰ
ਭਾਰਤ ਸਰਕਾਰ, ਖੇਤੀ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਸਲ ਕਟਾਈ ਤਜਰਬਿਆਂ ਦੀ ਪੜਤਾਲ ਸਬੰਧੀ ਇੱਕ ਵਿਸ਼ੇਸ਼ ਟੀਮ ਡਾ. ਅਸ਼ੀਸ਼ ਕੁਮਾਰ ਪਾਲ ਟੈਕਨੀਕਲ ਅਫਸਰ ਵੱਲੋ ਜਿਲਾ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ। ਇਸ ਸਬੰਧੀ ਡਾ. ਸੰਦੀਪ ਕੁਮਾਰ ਰਿਣਵਾ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ ਵੱਲੋ ਭਾਰਤ ਸਰਕਾਰ ਤੋਂ ਆਏ ਅਧਿਕਾਰੀ ਨਾਲ ਵਿਜ਼ਟ ਨੂੰ ਵੱਧ ਤੋਂ ਵੱਧ ਕਾਮਯਾਬ ਕਰਨ ਲਈ ਮੁੱਖ ਖੇਤੀਬਾੜੀ ਦਫਤਰ, ਫਾਜ਼ਿਲਕਾ ਤੋਂ ਅੰਕੜਾ ਵਿੰਗ ਦੇ ਤਕਨੀਕੀ ਸਹਾਇਕ ਸ਼੍ਰੀ ਸੁਖਬੀਰ ਸਿੰਘ ਹੁੰਦਲ ਦੀ ਇਸ ਪੜਤਾਲ ਵਿਜ਼ਟ ਸਬੰਧੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ਤਾਂ ਜੋ ਇਹਨਾ ਫਸਲ ਕਟਾਈ ਤਜਰਬਿਆਂ ਦੇ ਆਧਾਰ ਤੇ ਜਿਲੇ ਅੰਦਰ ਮੁੱਖ ਫਸਲਾਂ ਦੀ ਹੋਣ ਬਾਰੇ ਪੈਦਾਵਾਰ ਦੇ ਸਹੀ ਅਨੁਮਾਨ ਲਗਾਏ ਜਾ ਸਕਣ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਟੀਮ ਵੱਲੋ ਮਿਤੀ 25 ਅਕਤੂਬਰ 2024 ਨੂੰ ਜਿਲੇ ਦੇ ਵੱਖ-ਵੱਖ ਪਿੰਡਾਂ ਵਿਚ ਮੌਕੇ ਤੇ ਜਾ ਕੇ ਫਸਲ ਕਟਾਈ ਤਜਰਬਿਆਂ ਲਈ ਚੁਣੇ ਗਏ ਪਿੰਡਾਂ ਵਿਚ ਵਿਭਾਗ ਦੇ ਫੀਲਡ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਬਣਾਏ ਗਏ ਪਲਾਟਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਉਪਰੰਤ ਟੀਮ ਵੱਲੋ ਮੌਕੇ ਤੇ ਫਸਲ ਕਟਾਈ/ਚੁਗਾਈ/ਥਰੈਸ਼ਿੰਗ ਅਤੇ ਤੋਲ ਕਰਵਾਇਆ ਗਿਆ। ਟੀਮ ਵੱਲੋ ਬਲਾਕ ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ, ਬਲਾਕ ਜਲਾਲਾਬਾਦ ਦੇ ਪਿੰਡ ਨੁਕੇਰੀਆ, ਬਲਾਕ ਖੂਈਆ ਸਰਵਰ ਦੇ ਪਿੰਡ ਚੂਹੜੀਵਾਲਾ ਧੰਨਾ ਅਤੇ ਬਲਾਕ ਅਬੋਹਰ ਦੇ ਪਿੰਡ ਅਜੀਮਗੜ ਅਤੇ ਬਹਾਵਲਵਾਸੀ ਦਾ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਉਪਰੰਤ ਟੀਮ ਵੱਲੋ ਫੀਲਡ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਕੌਮੀ ਮਹੱਤਤਾ ਵਾਲੇ ਕੰਮ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਮੇ ਸਿਰ ਨਿਭਾਉਣ ਲਈ ਹਰ ਸੰਭਵ ਉਪਰਾਲੇ ਕਰਨ, ਕਿੳਂਕਿ ਫਸਲ ਕਟਾਈ ਤਜਰਬਿਆਂ ਦਾ ਕੰਮ ਬਹੁਤ ਹੀ ਮਹੱਤਵਪੁਰਨ ਕੰਮ ਹੈ। ਇਨਾਂ ਫਸਲ ਕਟਾਈ ਤਜਰਬਿਆਂ ਦੇ ਆਧਾਰ ਤੇ ਹੀ ਰਾਜ ਸਰਕਾਰ/ਭਾਰਤ ਸਰਕਾਰ ਵੱਲੋਂ ਕਿਸਾਨ ਹਿੱਤ ਵਿੱਚ ਨੀਤੀ ਆਯੋਗ ਤਹਿਤ ਨਵੀਆ ਨੀਤੀਆਂ ਹੋਂਦ ਵਿੱਚ ਲਿਆਂਦੀਆ ਜਾਂਦੀਆਂ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋ ਆਏ ਅਧਿਕਾਰੀ ਵੱਲੋ ਖੇਤੀ ਅਧਿਕਾਰੀਆਂ/ਕਰਮਚਾਰੀਆਂ ਅਤੇ ਕਿਸਾਨਾਂ ਨੂੰ ਭਾਰਤ ਸਰਕਾਰ ਵੱਲੋ ਚਲਾਈ ਜਾ ਰਹੀ ਸਕੀਮ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ (ਐਨ.ਪੀ.ਐਸ.ਐਸ.) ਅਤੇ ਕ੍ਰਿਸ਼ੀ ਮੈਪਰ ਐਪ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਕਿਸਾਨ ਇਨਾਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਉਠਾ ਸਕਣ।
ਇਸ ਦੌਰਾਨ ਅਧਿਕਾਰੀ ਵੱਲੋਂ ਹਾੜੀ 2024-25 ਦੀਆਂ ਫਸਲਾਂ ਦੀ ਤਿਆਰੀ ਸਬੰਧੀ ਬਲਾਕ ਖੂਈਆ ਸਰਵਰ ਦੇ ਪਿੰਡਾਂ ਵਿਚ ਸਰੋ ਦੇ ਖੇਤਾਂ ਦਾ ਵੀ ਦੋਰਾ ਕੀਤਾ ਗਿਆ। ਫੀਲਡ ਵਿਜ਼ਟ ਦੌਰਾਨ ਸ੍ਰੀ ਲਵਪ੍ਰੀਤ ਸਿੰਘ ਏ.ਡੀ.ਓ. ਸ੍ਰੀ ਗੁਰਪ੍ਰੀਤ ਸਿੰਘ ਏ.ਡੀ.ਓ. ਸ੍ਰੀ ਸੋਰਵ ਸੰਧਾ ਏ.ਡੀ.ਓ. ਸ੍ਰੀ ਸੰਦੀਪ ਸਿੰਘ ਏ.ਈ.ਓ. ਸ੍ਰੀ ਅਰਮਾਨਦੀਪ ਸਿੰਘ ਏ.ਐਸ.ਆਈ.. ਸ੍ਰੀਮਤੀ ਮਾਇਆ ਦੇਵੀ ਏ.ਐਸ.ਆਈ., ਅਤੇ ਮਿਸ ਕਾਜਲ ਏ.ਐਸ.ਆਈ.,ਮੌਕੇ ਤੇ ਹਾਜ਼ਰ ਰਹੇ।
ਕੇਦਰੀ ਟੀਮ ਵੱਲੋ ਜਿਲਾ ਫਾਜ਼ਿਲਕਾ ਦੇ ਨਰਮੇ ਅਤੇ ਝੋਨੇ ਦੇ ਖੇਤਾਂ ਦਾ ਕੀਤਾ ਗਿਆ ਵਿਸ਼ੇਸ਼ ਦੌਰਾ


