ਸ੍ਰੀ ਮੁਕਤਸਰ ਸਾਹਿਬ, 18 ਅਗਸਤ
ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਕਮ ਜਿ਼ਲ੍ਹਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਰਾਜ ਵਿੱਚ ਹੋਣ ਵਾਲੀਆਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੀਆਂ ਤਿਆਰੀਆਂ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਉਹਨਾਂ ਅੱਗੇ ਦੱਸਿਆ ਕਿ ਗਰਾਮ ਪੰਚਾਇਤ ਚੋਣਾਂ ਦੀਆਂ ਵੋਟਰ ਸੂਚੀਆਂ ਦੀ ਯੋਗਤਾ ਮਿਤੀ 01.01.2023 ਦੇ ਆਧਾਰ ਤੇ ਮਿਤੀ 07.01.2024 ਨੂੰ ਅੰਤਿਮ ਪਰਕਾਸ਼ਨਾ ਕਰਵਾਈ ਜਾ ਚੁੱਕੀ ਹੈ।
ਵੋਟਰ ਸੂਚੀਆਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਇਹ ਯਕੀਨੀ ਬਨਾਉਣ ਕਿ ਸਾਰੇ ਯੋਗ ਵੋਟਰ, ਜਿਹਨਾਂ ਦਾ ਨਾਮ ਵੋਟਰ ਸੂਚੀਆਂ ਵਿੱਚ ਦਰਜ ਨਹੀ ਹੋਇਆ ਹੈ, ਲਈ ਜਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਹਦਾਇਤ ਕਰ ਕੀਤੀ ਗਈ ਹੈ ਕਿ ਉਹ ਹਰ ਕੰਮ—ਕਾਜ ਵਾਲੇ ਦਿਨ ਆਮ ਜਨਤਾ ਤੋਂ ਫਾਰਮ ਨੰਬਰ ।, ।। ਅਤੇ ।।।, ਕਰਮਵਾਰ ਵੋਟਾਂ ਬਣਾਉਣ, ਕੱਟਣ ਅਤੇ ਵੋਟਾਂ ਵਿੱਚ ਸੋਧ ਕਰਨ ਲਈ, ਇਤਰਾਜ਼ ਪਰਾਪਤ ਕਰਨ 20 ਅਗਸਤ ( ਮੰਗਲਵਾਰ), 21 ਅਗਸਤ ( ਬੁੱਧਵਾਰ ) ਅਤੇ 23 ਅਗਸਤ (ਵੀਰਵਾਰ ) ਨੂੰ ਪੰਚਾਇਤੀ ਚੋਣਾਂ ਵਿੱਚ ਵਰਤੀ ਜਾਣ ਵਾਲੀ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਉਹਨਾਂ ਦੱਸਿਆ ਕਿ ਜ੍ਰਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਗਰਾਮ ਪੰਚਾਇਤਾਂ ਦੀ ਹਦੂਦ ਅੰਦਰ ਪੈਂਦੀ ਆਮ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਉਹ ਫਾਰਮ ਨੰਬਰ । ਵੋਟਾਂ ਬਣਾਉਣ ਲਈ, ਫਾਰਮ ਨੰਬਰ ।। ਕਿਸੇ ਇਤਰਾਜ਼/ਵੋਟ ਕੱਟਣ ਲਈ ਅਤੇ ਫਾਰਮ ਨੰਬਰ ।।। ਦਿੱਤੇ ਗਏ ਪਾਰਟੀਕੁਲਰ ਦੇ ਇੰਦਰਾਜ ਵਿੱਚ ਸੋਧ (ਪਤੇ ਵਿੱਚ ਤਬਦੀਲੀ ਜਾਂ ਕੋਈ ਹੋਰ ਸੋਧ) ਲਈ ਵਰਤੋਂ ਵਿੱਚ ਲਿਆ ਸਕਦੇ ਹਨ।
ਜਿ਼ਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਫਾਰਮ ਜਿ਼ਲ੍ਹੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ (ਐਸ.ਡੀ.ਐਮ.ਜ) ਦੇ ਦਫਤਰਾਂ ਵਿਖੇ ਉਪਲੱਬਧ ਹਨ ਜਾਂ ਇਨ੍ਹਾਂ ਨੂੰ “ਪੰਚਾਇਤੀ ਚੋਣਾਂ ਸਟੈਚੂਅਰੀ ਫਾਰਮਜ” ਅਧੀਨ ਕਮਿਸ਼ਨ ਦੀ ਵੈਬ ਸਾਈਟ sec.punjab.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਪੰਚਾਇਤੀ ਚੋਣਾਂ ਵਿੱਚ ਵਰਤੀਆਂ ਜਾਣ ਵਾਲੀ ਵੋਟਰ ਸੂਚੀ ਨੂੰ ਅੱਪਡੇਟ ਕਰਨ ਲਈ 20 ਤੋਂ 22 ਅਗਸਤ ਤੱਕ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ— ਡਿਪਟੀ ਕਮਿਸ਼ਨਰ


