ਫ਼ਰੀਦਕੋਟ 18 ਜਨਵਰੀ,2025
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਅਤੇ ਜ਼ਿਲਾ ਪੁਲਿਸ ਮੁਖੀ ਡਾ. ਪ੍ਰਗਿਆ ਜੈਨ, ਦੇ ਦਿਸ਼ਾ ਨਿਰਦੇਸ਼ਾ ਹੇਠ ਰੋਡ ਸੇਫਟੀ ਜਾਗਰੂਕਤਾ ਸਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਟਰੱਕ ਯੂਨੀਅਨ ਫਰੀਦਕੋਟ ਵਿਖੇ ਨੁਕੜ ਮੀਟਿੰਗ ਕੀਤੀ ਗਈ ।
ਸਹਾਇਕ ਟਰਾਂਸਪੋਰਟ ਅਫਸਰ ਸ.ਜਸਵਿੰਦਰ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੋ ਪਹੀਆ ਵਾਹਨ ਚਲਾਉਣ ਲਈ ਹੈਲਮਟ ਅਤੇ ਚਾਰ ਪਹੀਆ ਵਾਹਨ ਚਲਾਉਣ ਲਈ ਬੈਲਟ ਲਗਾਉਣ ਨਾਲ ਕਾਫੀ ਹੱਦ ਤੱਕ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਜਿਲਾ ਟ੍ਰੈਫਿਕ ਇੰਚਾਰਜ ਵਕੀਲ ਸਿੰਘ ਨੇ ਟਰਾਂਸਪੋਟਰਾਂ ਨੂੰ ਕਿਹਾ ਕਿ ਕਿ ਧੁੰਦ ਦੇ ਸੀਜਨ ਦੌਰਾਨ ਵਹੀਕਲ ਨਾ ਤਾ ਓਵਰਲੋਡ ਹੋਣ ਤੇ ਨਾ ਹੀ ਓਵਰਸਪੀਡ ਹੋਣ ਖਾਸ ਕਰਕੇ ਵੱਡੇ ਵਹੀਕਲਾਂ ਨੈਸ਼ਨਲ ਹਾਈਵੇ ਸੜਕਾਂ ਉਪਰ ਖੱਬੇ ਪਾਸੇ ਚਲਾਣੇ ਜਾਣ ਤੇ ਰੋਡ ਸੇਫਟੀ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।
ਇਸ ਮੌਕੇ ਟਰਾਂਸਪੋਰਟ ਵਿਭਾਗ ਵੱਲੋ ਗੁਰਪ੍ਰੀਤ ਸਿੰਘ ਖਹਿਰਾ, ਲਵਜਿੰਦਰ ਸਿੰਘ ਅਤੇ ਜਿਲਾ ਟ੍ਰੈਫਿਕ ਪੁਲਿਸ ਵੱਲੋ ਏਐਸਆਈ ਸੁਖਮੰਦਰ ਸਿੰਘ, ਕੁਲਵੰਤ ਸਿੰਘ ਹਾਜਰ ਸਨ ।