ਪਿੰਡ ਡੋਡ ਵਿਖੇ ਤੇਲ ਬੀਜਾਂ ਦੀ ਕਾਸ਼ਤ ਸਬੰਧੀ ਕਿਸਾਨ ਕੈਂਪ ਦਾ ਕੀਤਾ ਗਿਆ ਆਯੋਜਨ

Faridkot

ਫ਼ਰੀਦਕੋਟ 24 ਮਾਰਚ,2024

ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ  ਦੇ ਦਿਸਾ ਨਿਰਦੇਸ ਅਨੁਸਾਰ ਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ  ਦੀ ਯੋਗ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਕੋਟਕਪੂਰਾ ਦੇ ਪਿੰਡ ਡੋਡ ਵਿਖੇ ਤੇਲ ਬੀਜਾਂ ਦੀ ਕਾਸਤ ਸਬੰਧੀ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ।

 ਕੈਂਪ ਦੌਰਾਨ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਆਪਣੀ ਫਸਲ ਦੀ ਬਿਜਾਈ ਕਰਨ ਲਈ ਘਰ ਦਾ ਹੀ ਬੀਜ ਵਰਤਣ ਲਈ ਕਿਹਾ ਤੇ ਇਸ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਣਕ ਦੀ ਵਾਢੀ ਤੋ ਬਾਅਦ ਕਣਕ ਦੇ ਨਾੜ ਨੂੰ ਜਮੀਨ ਵਿੱਚ ਵਾਹੁਣ ਬਾਰੇ ਅਪੀਲ ਕੀਤੀ।

 ਡਾ. ਕੁਲਵੰਤ ਸਿੰਘ ਡੀ.ਟੀ.ਓ ਫਰੀਦਕੋਟ ਵੱਲੋ ਕਿਸਾਨਾਂ ਨੂੰ ਆਪਣੇ ਖੇਤ ਦੀ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣ ਲਈ ਕਿਹਾ ਗਿਆ। ਉਹਨਾ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿੱਚ ਆਈ.ਸੀ.ਪੀ ਮਸੀਨ ਨਾਲ ਸੂਖਮ ਤੱਤਾਂ ਬਾਰੇ ਕਿਸਾਨਾਂ 1 ਹਫਤੇ ਤੱਕ ਰਿਪੋਰਟ ਦੇ ਦਿੱਤੀ ਜਾਂਦੀ ਹੈ ਤੇ ਕਿਸਾਨਾਂ ਨੂੰ ਵਟਸਐਪ ਨੰਬਰ ਰਾਹੀ ਵੀ ਰਿਪੋਰਟ ਮੁਹੱਇਆ ਕਰਵਾ ਦਿੱਤੀ ਜਾਂਦੀ ਹੈ।

ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਫਸਲੀ ਵਿਭਿੰਨਤਾ ਵਾਲੇ ਪਾਸੇ ਮੁੜਨ ਲਈ ਪ੍ਰੇਰਿਤ ਕੀਤਾ।

ਕੈਂਪ ਦੌਰਾਨ ਡਾ. ਗੁਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਸਬੰਧੀ ਅਹਿਮ ਜਾਣਕਾਰੀ ਦਿੱਤੀ ਅਤੇ ਤੇਲ ਬੀਜ ਫਸਲਾਂ ਸਬੰਧੀ ਵੀ ਜਾਣਕਾਰੀ ਮੁਹੱਇਆ ਕਰਵਾਈ।

ਡਾ. ਨਿਸਾਨ ਸਿੰਘ ਭੁੱਲਰ ਖੇਤੀਬਾੜੀ ਵਿਕਾਸ ਅਫਸਰ ਦੁਆਰਾ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਅਗਾਊ ਪ੍ਰਬੰਧ ਕਰਨ ਸਬੰਧੀ ਜਾਣਕਾਰੀ ਦਿੱਤੀ  ਤੇ ਮੰਚ ਸੰਚਾਲਨ ਵੀ ਕੀਤਾ।

 ਇਸ ਕੈਂਪ ਵਿੱਚ ਸ੍ਰੀ ਸੁਖਦੇਵ ਸਿੰਘ ਬੇਲਦਾਰ, ਕਿਸਾਨ ਜਗਦੀਪ ਸਿੰਘ, ਕੁਲਦੀਪ ਸਿੰਘ,ਕਿਰਨਪਾਲ ਸਿੰਘ, ਬਲਵਿੰਦਰ ਸਿੰਘ ਤੇ ਜਸਕਰਨ ਸਿੰਘ ਹਾਜਰ ਸਨ।