ਮਲੋਟ 13 ਮਾਰਚ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਯਤਨਾਂ ਸਦਕਾ ਹਲਕਾ ਮਲੋਟ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਦੇ ਨਵੀਨੀਕਰਨ ਲਈ ਇੱਕ ਕਰੋੜ 64 ਲੱਖ ਰੁਪਏ ਦੇ ਫੰਡ ਮੁਹੱਈਆਂ ਕਰਵਏ ਗਏ ।ਕੈਬਨਿਟ ਮੰਤਰੀ ਦੇ ਫੈਸਲੇ ਅਨੁਸਾਰ ਉਹਨਾਂ ਦੇ ਹਲਕੇ ਦੇ ਕਿਸਾਨ ਅਤੇ ਮਜ਼ਦੂਰ ਵੀਰਾਂ ਨੇੇ ਅਨਾਜ ਮੰਡੀਆਂ ਦੇ ਨਵੀਨੀਕਰਨ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖੇ। ਇਸ ਤਹਿਤ ਅੱਜ ਹਲਕੇ ਦੇ ਕਿਸਾਨਾਂ ਅਤੇ ਮਜਦੂਰ ਵੀਰਾਂ ਨੇ ਪਿੰਡ ਖੁਨਣ ਕਲਾਂ ਵਿਚ 65.89 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਸੈਡ, ਫੜ੍ਹ ਵਿੱਚ ਵਾਧਾ ਅਤੇ ਸੜਕਾਂ ਬਣਾਉਣ, ਪਿੰਡ ਬਾਂਮ ਵਿੱਚ 48.55 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਸ਼ੈਡ, ਫੜ੍ਹ ਵਿੱਚ ਵਾਧਾ ਅਤੇ ਸੜਕਾਂ ਬਣਾਉਣ, ਪਿੰਡ ਉੜਾਂਗ ਵਿੱਚ 27.79 ਲੱਖ ਰੁਪਏ ਦੀ ਨਾਲ ਸੜਕ ਅਤੇ ਫੜ੍ਹ ਬਣਾਉਣ ਅਤੇ ਮਲੋਟ ਮੰਡੀ ਵਿੱਚ ਵੀ 21.80 ਲੱਖ ਰੁਪਏ ਦੀ ਲਾਗਤ ਨਾਲ ਕਵਰ ਸ਼ੈਡ ਦੀ ਰਿਪੇਅਰ, ਗੇਟ, ਚਾਰ ਦਿਵਾਰੀ ਅਤੇ ਫੁੱਟਪਾਥ ਬਣਾਉਣ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖੇ ਗਏ। ਹਲਕਾ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦੇ ਇਸ ਫੈਸਲੇ ਦੀ ਸਲਾਘਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਹਲਕੇ ਵਿਚ ਇਨ੍ਹਾਂ ਪੋ੍ਰਜੈਕਟਾਂ ਨਾਲ ਕਿਸਾਨਾਂ, ਮਜਦੂਰਾਂ ਅਤੇ ਆਮ ਲੋਕਾਂ ਨੂੰ ਅਨਾਜ ਮੰਡੀਆਂ ਵਿਚ ਕੋਈ ਮੁਸਕਿਲ ਨਹੀਂ ਹੋਵੇਗੀ ਅਤੇ ਇਨ੍ਹਾ ਅਨਾਜ ਮੰਡੀਆਂ ਵਿਚ ਹੋਣ ਵਾਲੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।