ਅਬੋਹਰ/ਫਾਜ਼ਿਲਕਾ, 6 ਮਾਰਚ
ਮਾਨਯੋਗ ਸ੍ਰੀ ਗੋਰਵ ਯਾਦਵ, ਆਈ.ਪੀ.ਐਸ, ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਤੇ ਸ੍ਰੀ ਰਣਜੀਤ ਸਿੰਘ, ਆਈ.ਪੀ.ਐਸ, ਮਾਨਯੋਗ ਡੀ.ਆਈ.ਜੀ ਫਿਰੋਜਪੁਰ ਰੇਂਜ ਫਿਰੋਜਪੁਰ ਵੱਲੋ ਲੁੱਟਾ ਖੋਹਾ ਦੀਆ ਵਾਰਦਾਤਾ ਕਰਨ ਵਾਲਿਆ ਦੇ ਖਿਲਾਫ ਵੱਡੀ ਗਈ ਮੁਹਿੰਮ ਤਹਿਤ ਅਤੇ ਸ੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲੀਸ ਫਾਜਿਲਕਾ ਤੇ ਕਰਨਵੀਰ ਸਿੰਘ, ਪੀ.ਪੀ.ਐਸ, ਕਪਤਾਨ ਪੁਲੀਸ (ਆਪ੍ਰੇਸ਼ਨ) ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਅਰੁਨ ਮੁੰਡਨ, ਪੀ.ਪੀ.ਐਸ, ਉਪ ਕਪਤਾਨ ਪੁਲੀਸ ਅਬੋਹਰ ਤੇ ਸੁਖਵਿੰਦਰ ਸਿੰਘ ਬਰਾੜ, ਪੀ.ਪੀ.ਐਸ, ਉਪ ਕਪਤਾਨ ਪੁਲੀਸ ਅਬੋਹਰ (ਦਿਹਾਤੀ) ਦੀ ਅਗਵਾਈ ਹੇਠ ਉਸ ਸਮੇ ਸਫਲਤਾ ਹਾਸਲ ਹੋਈ ਕਿ ਮੁੱਦਈ ਅੰਨਾ ਪੁੱਤਰ ਹਰੀ ਰਾਮ ਵਾਸੀ ਗਲੀ ਨੰਬਰ:-07 ਮੇਨ ਬਜਾਰ ਅਬੋਹਰ ਜੋ ਕਿ ਸੋਨੇ ਦੇ ਸੇਲ ਪਰਚੇਜ ਦਾ ਕੰਮ ਕਰਦਾ ਹੈ। ਜੋ ਮਿਤੀ 05-03-2024 ਨੂੰ ਸਵੇਰੇ 06:30 ਵਜੇ ਦਿੱਲੀ ਤੋ ਸੋਨਾ ਲੈ ਕੇ ਅਬੋਹਰ ਰੇਲਵੇ ਸਟੇਸ਼ਨ ਪਰ ਆਇਆ। ਜਿਸ ਤੋ ਬਾਅਦ ਉਹ ਈ-ਰਿਕਸ਼ਾ ਪਰ ਸਵਾਰ ਹੋ ਕੇ ਦੁਕਾਨ ਪਰ ਜਾ ਰਿਹਾ ਸੀ ਤਾ ਜਦ ਉਹ ਰੇਲਵੇ ਸ਼ਟੇਸਨ ਤੋ ਕ੍ਰੀਬ 01 ਕਿੱਲੋਮੀਟਰ ਦੂਰ ਗਿਆ ਤਾ ਇੱਕ ਏਸੈਂਟ ਕਾਰ ਨੰ:-DL-3CAQ-9147 ਵਿੱਚ ਆਏ ਨੋਜਵਾਨਾ ਨੇ ਉਸ ਨੂੰ ਕਾਪੇ ਦੀ ਨੋਕ ਤੇ ਈ ਰਿਕਸ਼ਾ ਤੋ ਥੱਲੇ ਉਤਾਰ ਕੇ ਆਪਣੇ ਗੱਡੀ ਵਿੱਚ ਸੁੱਟ ਲਿਆ ਤੇ ਉਸ ਨੂੰ ਅਗਵਾ ਕਰਕੇ ਉੱਥੋ ਲੈ ਗਏ ਤੇ ਉਸ ਦਾ ਮੋਬਾਇਲ ਫੋਨ ਬਾਹਰ ਸੁੱਟ ਦਿੱਤਾ। ਜਦ ਉਸ ਨੂੰ ਪਿੰਡ ਗੋਬਿੰਦਗੜ ਤੋ ਅੱਗੇ ਨਹਿਰ ਦੀ ਪਟੜੀ ਪਰ ਲੈ ਕੇ ਪਹੁੰਚੇ ਤਾ ਉਸ ਦੇ ਲੱਕ ਨਾਲ ਬੰਨਿਆ ਕੈਰੀ ਬੈਗ ਨੂੰ ਖੋਹ ਲਿਆ। (ਜਿਸ ਵਿੱਚ 01 ਕਿੱਲੋ 48 ਗ੍ਰਾਮ 700 ਮਿਲੀ ਗ੍ਰਾਮ ਸੋਨਾ ਸਮੇਤ 2 ਪਾਰਸਲ ਸੋਨਾ ਸੀ)। ਜਿਸ ਤੋ ਬਾਅਦ ਮੁੱਦਈ ਅੰਨਾ ਉਕਤ ਨੂੰ ਉੱਥੇ ਸੁੱਟ ਕੇ ਫਰਾਰ ਹੋ ਗਏ। ਜਿਸ ਤੋ ਬਾਅਦ ਇਤਲਾਹ ਥਾਣਾ ਮਿਲਣ ਤੇ ਅੰਨਾ ਉਕਤ ਦੇ ਬਿਆਨ ਪਰ ਮੁੱਕਦਮਾ ਨੰਬਰ 38 ਮਿਤੀ 05-03-2024 ਅ/ਧ 365,392,506 ਭ:ਦ ਥਾਣਾ ਸਿਟੀ 1 ਅਬੋਹਰ ਬਰਖਿਲਾਫ:-ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਪਰਮਿੰਦਰ ਸਿੰਘ ਉਰਫ ਟੀਟੂ ਵਾਸੀ ਸੀਡ ਫਾਰਮ ਅਬੋਹਰ, ਭਰਤ ਕੁਮਾਰ ਪੁੱਤਰ ਪ੍ਰੇਮ ਕੁਮਾਰ ਉਰਫ ਜਹਾਜ ਵਾਸੀ ਗਲੀ ਨੰ:-03 ਸੰਤ ਨਗਰ ਅਬੋਹਰ, ਚਰਨਜੀਤ ਸਿੰਘ ਉਰਫ ਚੰਨੂ ਪੁੱਤਰ ਜਰਨੈਲ ਸਿੰਘ ਵਾਸੀ ਗਲੀ ਨੰ:-05 ਜੰਮੂ ਬਸਤੀ ਅਬੋਹਰ, ਕਮਲ ਕੁਮਾਰ ਉਰਫ ਸ਼ਿਵਾ ਪੁੱਤਰ ਪ੍ਰੇਮ ਕੁਮਾਰ ਵਾਸੀ ਗਲੀ ਨੰ:-03 ਸੰਤ ਨਗਰ ਅਬੋਹਰ ਅਤੇ ਸੰਨੀ ਸੋਨੀ ਪੁੱਤਰ ਸੁਰੇਸ਼ ਕੁਮਾਰ ਵਾਸੀ ਵੱਡੀ ਪੋੜੀ ਗਲੀ ਨੰ:-21 ਨਵੀ ਅਬਾਦੀ ਅਬੋਹਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਤੋ ਬਾਅਦ ਉਕਤ ਮੁੱਕਦਮੇ ਦੇ ਦੋਸ਼ੀਆਨ ਨੂੰ ਫੜਣ ਲਈ ਮੁੱਖ ਅਫਸਰ ਥਾਂਣਾ ਸਿਟੀ 1-2 ਅਬੋਹਰ ਅਤੇ ਇੰਚ: ਸੀ.ਆਈ.ਏ ਸਟਾਫ ਫਾਜਿਲਕਾ ਤੇ ਅਬੋਹਰ ਦੀਆ ਵੱਖ ਵੱਖ ਟੀਮਾ ਬਣਾਇਆ ਗਈਆ ਸਨ। ਸੋਰਸ ਅਤੇ ਟੈਕਨੀਕਲ ਤਫਤੀਸ਼ ਰਾਹੀ ਮਿਤੀ 05-03-2024 ਨੂੰ ਉਕਤਾਨ ਦੋਸ਼ੀਆਨ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕਰਕੇ ਉਨਾ ਪਾਸੋ ਵਾਰਦਾਤ ਸਮੇ ਵਰਤੀ ਗਈ ਕਾਰ, ਹਥਿਆਰ ਕਾਪਾ ਅਤੇ ਖੋਹਸ਼ੁਦਾ ਸੋਨਾ ਨੂੰ ਬ੍ਰਾਮਦ ਕੀਤਾ ਗਿਆ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ। ਇੰਨਾ ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।