ਲੁਧਿਆਣਾ, 06 ਮਾਰਚ (000) – ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ, ਦਿਵਿਆਂਗਜਨਾਂ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਵੱਖ-ਵੱਖ ਸਮਾਰੋਹ ਦੌਰਾਨ ਕਰੀਬ 461 ਬਣਾਉਟੀ ਅੰਗਾ ਦੀ ਵੰਡ ਕੀਤੀ ਗਈ।
ਬੀਤੀ 4 ਮਾਰਚ ਨੂੰ ਬਾਬਾ ਵਿਸ਼ਕਰਮਾ ਰਾਮਗੜੀਆ ਭਵਨ, ਜੀ.ਟੀ. ਰੋਡ ਖੰਨਾ ਵਿਖੇ ਜਦਕਿ 05 ਮਾਰਚ ਨੂੰ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿੱਚ ਮੁਫ਼ਤ ਦਿਵਿਆਗਜਨ ਸਹਾਇਕ ਉਪਕਰਣ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਦਾ ਦਿਵਿਆਗਜਨਾ ਨੂੰ ਹਰ ਉੱਚਿਤ ਸਹੂਲਤ ਦੇਣ ਸਬੰਧੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀ ਦਿੱਲੀ ਦੇ ਅਧੀਨ ਕੰਮ ਕਰ ਰਹੇ ਬਣਾਉਟੀ ਅੰਗਾ ਅਤੇ ਉਪਕਰਨਾ ਦਾ ਨਿਰਮਾਣ ਕਰਨ ਵਾਲਾ ਨਿਗਮ (ਅਲਿਮਕੋ) ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇਨ੍ਹਾਂ ਸਮਾਗਮਾਂ ਦਾ ਆਯੋਜਨ ਕੀਤਾ ਗਿਆ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 20, 21 ਅਤੇ 22 ਫਰਵਰੀ ਨੂੰ ਆਯੋਜਿਤ ਕੈਂਪਾਂ ਦੌਰਾਨ ਲਾਭਪਾਤਰੀ ਦਿਵਿਆਂਗਜਨਾਂ ਦੀ ਅਸੈਸਮੈਂਟ ਕੀਤੀ ਗਈ ਸੀ ਜਿਸਦੇ ਤਹਿਤ ਹੁਣ ਲਾਭਪਾਤਰੀਆਂ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਵੱਲੋਂ ਸੀ.ਐਸ.ਆਰ. ਸਕੀਮ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਦੇ ਸਹਿਯੋਗ ਨਾਲ 40 ਟਰਾਈਸਾਈਕਲ, 72 ਮੋਟਰਾਈਜਡ ਟਰਾਈਸਾਈਕਲ, 27 ਵਹੀਲਚੇਅਰ ਅਡੱਲਟ, 02 ਵੀਲਚੇਅਰ ਚਾਇਲਡ, 02 ਸੀ.ਪੀ.ਚੇਅਰ, 42 ਆਕਸਲਰੀ ਕਰੱਚ (ਮੀਟਿੰਡੀਅਮ), 24 ਆਸਕਲਰੀ ਕਰੱਚ (ਲਾਰਜ), 04 ਵਾਕਿੰਗ ਸਟਿਕ, 10 ਵਾਕਿੰਗ ਸਟਿਕ (ਐਡਜਸਟੇਬਲ), 03 ਵਾਕਰ, 04 ਸਮਾਰਟ ਕੇਨ, 01 ਸਮਾਰਟ ਫੋਨ ਅਤੇ 20 ਕੰਨਾਂ ਦੀਆਂ ਮਸ਼ੀਨਾਂ ਦੀ ਵੰਡ ਕੀਤੀ ਗਈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਸਾਕਸ਼ੀ ਸਾਹਨੀ ਦੀ ਰਹਿਨੁਮਾਈ ਹੇਠ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਕੈਂਪ ਲਗਾਉਣ ਹਿੱਤ ਕੰਮ ਕੀਤੇ ਜਾ ਰਹੇ ਹਨ. ਪੰਜਾਬ ਸਰਕਾਰ ਵੱਲੋਂ ਦਿਵਿਆਗਜਨਾ ਨੂੰ ਸਮਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਮੰਨਦਿਆਂ ਵੱਧ ਤੋਂ ਵੱਧ ਸਹੂਲਤਾ ਮੁਹੱਈਆ ਕਰਵਾਉਣ ਲਈ ਉੱਚ ਕਦਮ ਚੁੱਕੇ ਜਾ ਰਹੇ ਹਨ।
ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਵੱਲੋ ਹੁਡਕੇ ਤੇ ਅਲਿਮਕੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ਼ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਜਨਰਲ ਮੈਨੇਜਰ ਹੁਡਕੋ ਸੰਜੀਵ ਭਾਰਗਵ, ਡੀ.ਐਮ.ਜੀ. ਹੁਡਕੋ ਆਸ਼ੀਸ਼ ਗੋਇਲ, ਯੁਨਿਟ ਹੈਡ ਅਲਿਮਕੋ ਮੋਹਾਲੀ ਇਸ਼ਵਿੰਦਰ ਸਿੰਘ, ਮਾਰਕਿਟਿੰਗ ਮੈਨੇਜਰ ਅਲਿਮਕੋ ਕਨਿਕ ਅਤੇ ਅਲਿਮਕੋ ਤੋਂ ਸਾਹੂ ਵੀ ਮੌਜੂਦ ਸਨ।