ਫਰੀਦਕੋਟ 26 ਫਰਵਰੀ 2024
ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜਲਦੀ ਹੀ 16.55 ਕਰੋੜ ਰੁਪਏ ਦੀ ਲਾਗਤ ਨਾਲ ਇੱਕ 50 ਬੈੱਡ ਸੀ.ਸੀ.ਬੀ. (Critical Care Block) ਦੀ ਉਸਾਰੀ ਕੀਤੀ ਜਾਵੇਗੀ, ਜਿਸਦੀ ਪ੍ਰਸ਼ਾਸਕੀ ਪ੍ਰਵਾਨਗੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਬਲਾਕ ਦੇ ਬਣਨ ਨਾਲ ਫਰੀਦਕੋਟ ਵਿੱਚ ਸਿਹਤ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ। ਇਹ ਜਾਣਕਾਰੀ ਐਮ.ਐਲ.ਏ. ਹਲਕਾ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਵੱਲੋਂ ਦਿੱਤੀ ਗਈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾ ਦੱਸਿਆ ਕਿ ਇਸ ਵਿਚ ਸੀਰੀਅਸ ਮਰੀਜ ਹੀ ਦਾਖਲ ਕੀਤੇ ਜਾਣਗੇ, ਜਿਵੇਂ ਕਿ ਪਹਿਲਾਂ ਬਹੁਤ ਹੀ ਸੀਰੀਅਸ ਮਰੀਜ ਕਿਤੇ ਹੋਰ ਭੇਜ ਦਿੱਤੇ ਜਾਂਦੇ ਸਨ, ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਸਾਰੀਆਂ ਸਿਹਤ ਸਹੂਲਤਾਂ ਇਥੇ ਹੀ ਮਿਲਣਗੀਆਂ। ਇਸ ਵਿਚ ਅਪਰੇਸ਼ਨ ਥੇਟਰ ਵੀ ਬਣਾਇਆ ਜਾਵੇਗਾ ਅਤੇ ਸੁਪਰ ਸਪੈਸ਼ਲਿਸਟ ਸਟਾਫ ਭਰਤੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਕਸਰੇ ਰੂਮ, ਆਈਸੋਲੇਸ਼ਨ ਵਾਰਡ ਅਤੇ ਡਾਇਲਸਜ ਵਰਗੀਆਂ ਸਹੂਲਤਾਂ ਮਰੀਜਾਂ ਨੂੰ ਮਹੱਈਆ ਕਰਵਾਈਆਂ ਜਾਣਗੀਆਂ।
ਸ. ਗੁਰਦਿੱਤ ਸਿੰਘ ਸ਼ੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਹਤ ਸਹੂਲਤਾ ਪ੍ਰਤੀ ਬਹੁਤ ਸੰਜੀਦਾ ਹੈ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾਂ ਵਚਨਬੱਧ ਰਹੇਗੀ । ਉਨ੍ਹਾਂ ਕਿਹਾ ਕਿ ਲੋਕਾਂ ਦੇ ਇਲਾਜ ਲਈ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਪਣੇ ਇਲਾਜ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਹ ਸਿਹਤ ਸਹੂਲਤਾਂ ਇਸੇ ਤਰਾਂ ਵਧੀਆ ਤਰੀਕੇ ਨਾਲ ਬਰਕਰਾਰ ਰਹਿਣਗੀਆਂ।