ਫਾਜ਼ਿਲਕਾ, 26 ਫਰਵਰੀ
ਨਗਰ ਕੌਂਸਲ ਫਾਜਿਲਕਾ ਵੱਲੋਂ ਦਫਤਰ ਨਗਰ ਕੌਂਸਲ ਫਾਜਿਲਕਾ ਦੇ ਅੰਦਰ ਸਬਜੀ, ਫਰੂਟ ਦੇ ਛਿਲਕਿਆਂ ਅਤੇ ਚਾਹ ਪੱਤੀ ਤੋ ਤਿਆਰ ਕੀਤੀ ਗਈ ਜੈਵਿਕ ਖਾਦ ਦੀ ਸਟਾਲ ਦਾ ਆਯੋਜਨ ਕੀਤਾ ਗਿਆ, ਇਹ ਸਟਾਲ 06 ਮਾਰਚ 2024 ਤੱਕ ਲਗਾਈ ਜਾਵੇਗੀ । ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਰਾਮ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਟਾਲ ਲਗਾਉਣ ਦਾ ਮੁੱਖ ਮਕਸਦ ਲੋਕਾ ਨੂੰ ਸਬਜੀ, ਫਰੂਟ ਦੇ ਛਿਲਕਿਆ, ਚਾਹ ਪੱਤੀ ਆਦਿ ਤੋਂ ਖਾਦ ਤਿਆਰ ਕਰਨ ਬਾਰੇ ਅਤੇ ਹੋਮ ਕੰਪੋਸਟਿੰਗ ਲਈ ਪ੍ਰੇਰਿਤ ਕਰਨਾ ਹੈ । ਇਸ ਲਈ ਲੋਕਾ ਨੂੰ ਇਸ ਸਟਾਲ ਤੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਜੈਵਿਕ ਖਾਦ ਦੀ ਵਰਤੋ ਘਰ ਦੇ ਗਮਲੇ ਵਿੱਚ ਜਾਂ ਬਗੀਚੇ ਵਿੱਚ ਕੀਤੀ ਜਾ ਸਕਦੀ ਹੈ, ਇਸ ਤੋਂ ਇਲਾਵਾ ਆਸ ਪਾਸ ਦੀਆਂ ਨਰਸਰੀਆਂ ਦੇ ਮਾਲਕਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਦਫਤਰ ਨਗਰ ਕੌਂਸਲ ਫਾਜਿਲਕਾ ਵਿਖੇ ਲੱਗੀ ਸਟਾਲ ਤੋਂ ਜੈਵਿਕ ਖਾਦ ਦੀ ਖਰੀਦ ਕਰਨ। ਇਹ ਖਾਦ 20 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਸਬਜੀ, ਫਰੂਟ ਦੇ ਛਿਲਕਿਆ ਨੂੰ ਅਲੱਗ ਅਲੱਗ ਰੱਖੋ ਤਾਂ ਜੋ ਇਹਨਾਂ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕੇ । ਇਸ ਮੋਕੇ ਸ਼੍ਰੀ ਨਰੇਸ਼ ਖੇੜਾ (ਸੁਪਰਡੰਟ ਸੈਨੀਟੇਸਨ), ਸ਼੍ਰੀ ਜਗਦੀਪ ਸਿੰਘ (ਸੈਨੀਟਰੀ ਇੰਸਪੈਕਟਰ) ਸ਼੍ਰੀ ਪਵਨ ਕੁਮਾਰ (ਸੀ.ਐਫ) ਅਤੇ ਸਵੱਛ ਭਾਰਤ ਦੀ ਟੀਮ ਹਾਜਰ ਸੀ ।