ਮਾਨਸਾ, 18 ਫਰਵਰੀ:
ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਹਲਕਾ ਮਾਨਸਾ ਦੇ ਪਿੰਡ ਅਤਲਾ ਕਲਾਂ, ਅਤਲਾ ਖੁਰਦ ਅਤੇ ਸਮਾਓ ਦੇ ਪਿੰਡਾਂ ਦੇ ਵਾਟਰ ਵਰਕਸ ਲਈ ਨਹਿਰੀ ਪਾਣੀ ਦੇ ਪਾਇਪ ਲਾਈਨ ਦਾ ਕੰਮ 34.70 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਇਆ।
ਵਿਧਾਇਕ ਡਾ.ਵਿਜੈ ਸਿੰਗਲਾ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਵੀ ਇੰਨ੍ਹਾਂ ਪਿੰਡਾਂ ਦੀ ਪਹਿਲੀ ਮੰਗ ਹੁੰਦੀ ਸੀ ਕਿ ਸਾਡੇ ਪਿੰਡਾਂ ਦੇ ਵਾਟਰ ਵਰਕਸ ਲਈ ਨਹਿਰੀ ਪਾਣੀ ਦੇ ਪਾਇਪ ਲਾਈਨ ਪਾਏ ਜਾਣ ਅਤੇ ਇੰਨ੍ਹਾਂ ਮੰਗਾ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਸ਼੍ਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਦੇ ਯਤਨਾਂ ਸਦਕਾ ਪ੍ਰੋਜੈਕਟ ਪੀ. ਆਈ. ਡੀ. ਬੀ. ਅਧੀਨ 34.70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾ ਕੇ ਅੱਜ ਪਿੰਡ ਅਤਲਾ ਖੁਰਦ ਵਿਖੇ ਨਵੇਂ ਇੰਨਲੈਟ ਚੈਨਲ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ਦੇ ਹਰ ਘਰ ਤੱਕ ਸਾਫ ਪੀਣ ਯੋਗ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਹਰ ਪਿੰਡਾਂ ਵਿਚ ਪਾਈਪਾਂ ਪਾਈਆਂ ਜਾਣਗੀਆਂ, ਜਿਸ ਨਾਲ ਹਰ ਘਰ ਤੱਕ ਪਾਣੀ ਪਹੁੰਚੇਗਾ। ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ਵਿੱਚ ਜੋ ਵੀ ਵਿਕਾਸ ਕਾਰਜ ਲੋੜੀਦੇ ਹੋਣਗੇ ਉਹ ਭਵਿੱਖ ‘ਚ ਕਰਵਾਏ ਜਾਣਗੇ। ਪਿੰਡ ਵਾਸੀਆਂ ਨਾਲ ਕੀਤੇ ਵਾਅਦੇ ਸਾਰੇ ਪੂਰੇ ਕੀਤੇ ਜਾਣਗੇ।