ਸ੍ਰੀ ਮੁਕਤਸਰ ਸਾਹਿਬ 17 ਫਰਵਰੀ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ ਸੱਤ ਸਮਾਰਟ ਬਣਾਏ ਗਏ ਕਮਰਿਆਂ ਦਾ ਉਦਘਾਟਨ ਐਮ.ਐਲ. ਏ.ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤਾ ।
ਇਸ ਮੌਕੇ ਤੇ ਸ. ਕਾਕਾ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦਰ ਨੇ ਸਮੂਹ ਪਤਵੰਤਿਆਂ ਨੂੰ ਜੀ ਆਇਆਂ ਕਿਹਾ ਅਤੇ ਵਿੱਦਿਅਕ, ਸਹਿ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਸਕੂਲ ਦੀਆਂ ਸਟੇਟ ਪੱਧਰ ਤੇ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਝੀ ਕੀਤੀ ਨਾਲ ਹੀ ਸਕੂਲ ਦੀਆਂ 10 ਵਿਦਿਆਰਥਣਾਂ ਦੀ ਬਾਰਵੀਂ ਸ਼੍ਰੇਣੀ ਬੋਰਡ ਪ੍ਰੀਖਿਆ ਵਿਚੋਂ ਮੈਰਿਟ ਅਤੇ ਚਾਰ ਵਿਦਿਆਰਥਣਾਂ ਦੇ ਸੀ ਏ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਬਾਰੇ ਵੀ ਦੱਸਿਆ।
ਪ੍ਰਿੰਸੀਪਲ ਸਾਹਿਬ ਨੇ ਨਵੀਨੀਕਰਨ ਗਰਾਂਟ ਲਈ ਵਿਭਾਗ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹ ਸਕੂਲ ਜ਼ਿਲੇ ਦੀ ਸਿਰਕੱਢ ਸੰਸਥਾ ਹੈ।
ਇਸ ਮੌਕੇ ਸਕੂਲ ਸਿੱਖਿਆ ਵਿਭਾਗ ਵੱਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕਪਿਲ ਸ਼ਰਮਾ,ਬੀ ਐਨ ਓ ਸ਼੍ਰੀ ਰਾਜਿੰਦਰ ਸੋਨੀ,ਸ੍ਰੀ ਜਸਪਾਲ ਮੋਂਗਾ ਵੀ ਉਚੇਚੇ ਤੌਰ ਤੇ ਮੌਜੂਦ ਸਨ।
ਸ ਜਗਦੀਪ ਸਿੰਘ ਜੱਗਾ ਐਮ ਸੀ, ਸ੍ਰੀ ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ ਟਰੱਕ ਯੂਨੀਅਨ,ਸ਼੍ਰੀ ਚੰਦਗੀ ਰਾਮ ਸਾਬਕਾ ਐਮ ਸੀ,ਸ੍ਰੀ ਇਕਬਾਲ ਸਿੰਘ ਬਰਾੜ, ਵਿੱਕੀ ਕੁਮਾਰ,ਲੱਕੀ ਸ਼ਰਮਾ ਵੀ ਸ਼ਾਮਲ ਹੋਏ। ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਸ੍ਰੀ ਮਤੀ ਬਬੀਤਾ (ਚੇਅਰਪਰਸਨ), ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਸੱਤਿਆਵੀਰ, ਸ਼੍ਰੀ ਸੰਤੋਸ਼ ਕੁਮਾਰ, ਸ਼੍ਰੀਮਤੀ ਬਲਵਿੰਦਰ ਕੌਰ, ਸ਼੍ਰੀਮਤੀ ਬਬਲੀ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਨੀਲਮ, ਸ਼੍ਰੀਮਤੀ ਮੀਨੂੰ,ਸ੍ਰੀਮਤੀ ਪਰਮਿੰਦਰ ਪਾਲ ਕੌਰ ਅਤੇ ਕੁਮਾਰੀ ਦੀਆ ਵੀ ਹਾਜਰ ਹੋਏ।