ਜ਼ਿਲ੍ਹੇ ਵਿੱਚ 35 ਵੇਂ ਸੜ੍ਹਕ ਸੁਰੱਖਿਆ ਮਾਹ ਨੂੰ ਸਮਰਪਿਤ ਗਤੀਵਿਧੀਆਂ ਜਾਰੀ 

S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ, 2024:

ਸਰਕਾਰ ਵੱਲੋਂ 15 ਜਨਵਰੀ ਤੋਂ 14 ਜਨਵਰੀ ਤੱਕ ਮਨਾਏ ਜਾ ਰਹੇ 35 ਵੇਂ ਸੜ੍ਹਕ ਸੁਰੱਖਿਆ ਮਾਹ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਰਹਿਨੁਮਈ ਵਿਚ ਲੋਕਾਂ ਨੂੰ ਰੋਡ ਸੇਫਟੀ ਸਬੰਧੀ ਵੱਖ-ਵੱਖ ਪ੍ਰੋਗਰਾਮ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਪ੍ਰਦੀਪ ਸਿੰਘ ਢਿੱਲੋਂ ਰਿਜਨਲ ਟਰਾਂਸਪੋਰਟ ਅਫਸਰ ਵੱਲੋਂ ਜ਼ਿਲ੍ਹਾ ਟਰੈਫਿਕ ਪੁਲਿਸ ਨੂੰ ਲਗਭਗ 28 ਰਿਫਲੈਕਟਿਵ ਟੇਪਾਂ, 150 ਦੇ ਕਰੀਬ ਪੁਲਿਸ ਕਰਾਸ ਬੈਲਟਸ ਰਿਫੈਲਕਟਿਵ, 280 ਦੇ ਕਰੀਬ ਕਾਓ ਬੈਲਟ ਕਲੋਥ ਐਂਡ ਰਿਫਲੈਕਟਿਵ ਅਤੇ 2800 ਰੈਟਰੋ ਰਿਫਲੈਕਟਿਵ ਸਟਿੱਕਰਜ਼ ਵਿਦ ਮੈਸੇਜ ਮੁਹੱਈਆ ਕਰਵਾਏ ਗਏ।

ਇਸ ਦਫਤਰ ਅਤੇ ਟਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸਮੇਂ ਅਤੇ ਥਾਂਵਾ ਤੇ ਵਹੀਕਲਾਂ ਤੇ ਰਿਫੈਲਕਟਿਵ ਟੇਪਾਂ ਅਤੇ ਅਵਾਰਾ ਪਸ਼ੂਆਂ ਤੇ ਕਾਓ ਕਲੋਥ ਰਿਫੈਲਕਟਿਵ ਬੈਲਟਸ ਪਾਈਆਂ ਗਈਆਂ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਅਤੇ ਇਸ ਦਫਤਰ ਦੇ ਸਟਾਫ ਵੱਲੋਂ ਲੋਕਾਂ ਵਿਚ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਰੋਡ ਐਕਸੀਡੇਟਾਂ ਵਿਚ ਜਾ ਰਹੀਆਂ ਅਜਾਈਆਂ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਰੋਡ ਸੇਫਟੀ ਮਹੀਨਾ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿੱਖਿਆ ਵਿਭਾਗ, ਬਾਲ ਸਰੁੱਖਿਆ ਅਫਸਰ, ਸਿਵਲ ਸਰਜਨ, ਮੰਡੀ ਬੋਰਡ, ਨਗਰ ਨਿਗਮ, ਐਸ.ਡੀ.ਐਮਜ਼ ਆਦਿ ਵਿਭਾਗਾਂ ਨੂੰ ਇਸ ਦਫਤਰ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਰੋਡ ਸੇਫਟੀ ਸਬੰਧੀ ਆਪਣੇ ਪੱਧਰ ਤੇ ਆਪਣੇ-ਆਪਣੇ ਵਿਭਾਗ ਰਾਹੀਂ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾਵੇ।