ਫਲਾਂ ਦੀ ਪੋਸਟਿਕ ਬਗੀਚੀ ਅੱਜ ਦੇ ਸਮੇਂ ਦੀ ਲੋੜ

Fazilka Latest News

ਫਾਜਿਲਕਾ 3 ਫਰਵਰੀ
ਪੰਜਾਬ ਐਡਰੀਕਲਚਰਲ ਯੁਨੀਵਰਸਿਟੀ ਲੁਧਿਆਣਾ ਦੇ ਪਸਾਰ ਨਿਰਦੇਸਕ ਡਾ ਮੱਖਣ ਸਿੰਘ ਭੁਲਰ ਦੇ ਦਿਸ਼ਾ ਨਿਰਦੇਸ਼ਾ ਪੰਜਾਬ ਵਿੱਚ ਫਲਾਂ ਦੀ ਪੋਸਟਿਕ ਬਗੀਚੀ ਨੂੰ ਪ੍ਰਫੁਲਿਤ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਅਮਰਪੁਰਾ ਵਿਚ ਨੰਬਰਦਾਰ ਦੇ ਫਾਰਮ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫਲਾਂ ਦੀ ਪੋਸਟਿਕ ਬਗੀਚੀ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਖ-ਵੱਖ ਪਿੰਡਾਂ ਤੋਂ ਜਿਵੇ ਕਿ ਅਮਰਪੁਰ,ਆਵਾ, ਕਰਨੀ ਖੇੜਾ, ਲੁਧਿਆਣਾ ਤੋਂ ਕਿਸਾਨਾਂ ਨੇ ਸਿਰਕਤ ਕੀਤੀ।
ਇਸ ਜਾਗਰੂਕਤਾ ਕੈਂਪ ਵਿੱਚ ਡਾ ਜਗਦੀਸ ਅਰੋੜਾ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ(ਪੀ.ਏ.ਯੂ) ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਜ਼ੂਦਾ ਸਮੇ ਵਿੱਚ ਕਿਸਾਨ ਪਰਿਵਾਰ ਨੂੰ ਪੋਸਟਿਕ ਬਗੀਚੀ ਲਗਾਉਣੀ ਚਾਹੀਦੀ ਹੈ। ਤਾਂ ਜੋ ਮਨੁੱਖੀ ਸਿਹਤ ਨੂੰ ਵਿਟਾਮਿਨ,ਕੈਲਸੀਅਮ, ਫਾਸਫੋਰਸ ਆਦਿ ਦੀ ਪੂਰਤੀ ਮਿਲ ਸਕੇ। ਇਸ ਮਾਡਲ ਬਾਰੇ ਦੱਸਦੇ ਹੋਏ ਕਿਹਾ ਕਿ ਸਵਾ ਗਰਾਮ ਰਕਬੇ ਵਿੱਚ ਵੱਖ-ਵੱਖ ਤਰ੍ਹਾਂ ਦੇ 21 ਫਲਦਾਰ ਬੂਟਿਆ ਦੀ ਘਰੇਲੂ ਪੋਸਟਿਕ ਬਗੀਚੀ ਲਗਾਈ ਜਾ ਸਕਦੀ ਹੈ। ਤਾਂ ਜੋ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਫਲਾਂ ਦੀ ਪ੍ਰਾਪਤੀ ਹੋ ਸਕੇ।
ਇਸ ਕੈਪ ਵਿੱਚ ਰਵਿੰਦਰ ਕੁਮਾਰ(ਬੋਬੀ), ਕਰਨੈਲ ਸਿੰਘ, ਸੁਲੱਖਣ ਸਿੰਘ, ਸੁਖਵੰਤ ਸਿੰਘ, ਬਲਵਿੰਦਰ ਸਿੰਘ ਤੇ ਚਰਨਚੀਤ ਸਿੰਘ ਆਦਿ ਮੌਜੂਦ ਰਹੇ।