ਫਾਜ਼ਿਲਕਾ 23 ਨਵੰਬਰ 2026…. ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫਾਜ਼ਿਲਕਾ ਹਲਕੇ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਹੈ। ਇਸੇ ਤਹਿਤ ਹੀ 5 ਕਰੋੜ ਦੀ ਲਗਾਤ ਨਾਲ ਹਲਕੇ ਦੇ ਪਿੰਡ ਕੇਰੀਆ ਮਾਇਨਰ ਦੀ ਕੰਕਰੀਟ ਲਾਈਨਿੰਗ ਹੋਵੇਗੀ। ਇਹ ਪ੍ਰਗਟਾਵਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਕੇਰੀਆਂ ਮਾਇਨਰ ਆਰ.ਡੀ. 0.42470 ਦੀ ਕੰਕਰੀਟ ਲਾਈਨਿੰਗ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਹ ਕੇਰੀਆ ਮਾਇਨਰ ਜਿਸ ਦੀ ਲੰਬਾਈ 12.94 ਕਿਲੋਮੀਟਰ ਹੈ 5 ਕਰੋੜ ਨਾਲ ਬਣਕੇ ਤਿਆਰ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਜਲ ਸਰੋਤ ਅਤੇ ਖਣਨ ਤੇ ਭੂ-ਵਿਗਿਆਨ ਵਿਭਾਗ ਮੰਤਰੀ ਪੰਜਾਬ ਸ੍ਰੀ. ਬਰਿੰਦਰ ਕੁਮਾਰ ਗੋਇਲ ਦੀ ਯੋਗ ਅਗਵਾਈ ਹੇਠ ਅੱਜ ਇਸ ਨਹਿਰ ਦੀ ਕੰਕਰੀਟ ਲਾਇਨਿੰਗ ਦਾ ਨੀਂਹ ਪੱਥਰ ਰੱਖਕੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਡੇ ਫਾਜ਼ਿਲਕਾ ਦੇ ਟੇਲਾਂ ਤੇ ਇਹ ਕੇਰੀਆਂ ਮਾਇਨਰ ਰਾਹੀਂ ਪਾਣੀ ਪਹੁੰਚਦਾ ਹੈ ਤੇ ਇਸ ਨਹਿਰ ਰਾਹੀਂ ਪਿੰਡ ਕੋੜਿਆ ਵਾਲਾ, ਰਾਮਪੁਰਾ, ਸੈਣੀਆਂ, ਓਡੀਆਂ, ਛੋਟੀ ਓਡੀਆਂ, ਕੇਰੀਆਂ ਤੇ ਚਾਨਣ ਵਾਲਾ ਦੇ ਪਿੰਡਾਂ ਵਿੱਚ ਇਸ ਨਹਿਰ ਦਾ ਪਾਣੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਸਰਕਾਰ ਨੇ ਪਾਣੀ ਪੂਰਾ ਦੇਣਾ ਆਰੰਭ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਨਹਿਰ ਪੂਰੀ ਵਧੀਆ ਨਾ ਬਣੀ ਹੋਣ ਕਾਰਨ ਟੇਲਾਂ ਤੇ ਘੱਟ ਪਾਣੀ ਪਹੁੰਚਦਾ ਹੈ। ਸੋ ਅੱਜ ਲੋਕਾਂ ਦੀ ਮੰਗ ਪੂਰੀ ਹੋ ਗਈ ਹੈ ਤੇ ਜਲਦ ਹੀ ਆਉਣ ਵਾਲੇ 2 ਮਹੀਨਿਆਂ ਕੰਕਰੀਟ ਲਾਇਨਿੰਗ ਵਾਲੀ ਨਵੀਂ ਪੱਕੀ ਨਹਿਰ ਬਣਕੇ ਤਿਆਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਹਿਰ ਬਣਨ ਨਾਲ ਪਾਣੀ ਹੋਰ ਵੀ ਵੱਧ ਮਾਤਰਾ ਤੱਕ ਲੋਕਾਂ ਨੂੰ ਮਿਲੇਗਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਹਿਰ ਦੇ ਪ੍ਰਾਜੈਕਟ ਲਈ ਫੰਡ ਦੀ ਗੁਜਾਰਿਸ਼ ਕੀਤੀ ਤੇ ਸਰਕਾਰ ਨੇ ਸਾਡੀ ਮੰਗ ਪੂਰੀ ਕੀਤੀ ਤੇ ਅੱਜ ਇਹ ਨਹਿਰ ਨਵੀਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹੋ ਗਈ ਸੋ ਸਾਡੇ ਇਨ੍ਹਾਂ ਪਿੰਡਾਂ ਦੇ ਲੋਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮੰਗ ਪੂਰੀ ਹੋਈ ਹੈ।
ਪਿੰਡ ਦੇ ਲੋਕਾਂ ਨੇ ਪਹਿਲਾਂ ਨਹਿਰ ਰਾਹੀਂ ਪਾਣੀ ਪੂਰਾ ਨਹੀਂ ਪਹੁੰਚਦਾ ਸੀ ਤੇ ਉਨ੍ਹਾਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਅੱਗੇ ਮੰਗ ਕੀਤੀ ਕਿ ਸਾਡੀ ਨਹਿਰ ਵੀ ਨਵੀਂ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅੱਗੇ ਗੱਲ ਕੀਤੀ ਕਿ ਬਾਂਡੀ ਨਹਿਰ ਤੇ ਹੋਰ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ ਤੇ ਸਾਡੀ ਵੀ ਪੱਕੀ ਕਰਾਈ ਜਾਵੇ ਤੇ ਵਿਧਾਇਕ ਨੇ ਸਾਡੀ ਮੰਗ ਤੇ ਤੁਰੰਤ ਵਿਚਾਰ ਕਰਦਿਆਂ ਮੁੱਖ ਮੰਤਰੀ ਦੇ ਅੱਗੇ ਨਹਿਰ ਨਵੀਂ ਬਣਾਉਣ ਦੀ ਮੰਗ ਰੱਖੀ ਤੇ ਅੱਜ ਸਾਡੀ ਨਹਿਰ ਨਵੀਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹੋ ਗਈ ਹੈ।