ਫਾਜਿਲਕਾ 12 ਅਗਸਤਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਰਾਜ ਖੁਰਾਕ ਕਮਿਸ਼ਨ ਵਲੋਂ ਮਿਤੀ 11.08.2026 ਅਤੇ 12.08.2026 ਨੂੰ ਜ਼ਿਲ੍ਹਾ ਫਾਜਿਲਕਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ, 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਰਾਮਪੁਰਾ, ਸਰਕਾਰੀ ਮਿਡਲ ਸਮਾਰਟ ਸਕੂਲ ਜੰਡਵਾਲਾ ਖਰਤਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਜੰਡਵਾਲਾ ਖਰਤਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ ਤੇ ਸਰਕਾਰੀ ਹਾਈ ਸਕੂਲ ਹੀਰਾਂਵਾਲੀ ਅਤੇ ਆਂਗਣਵਾੜੀ ਸੈਂਟਰ ਰਾਮਪੁਰਾ ਕੋਡ ਨੰਬਰ 214, ਆਂਗਣਵਾੜੀ ਸੈਂਟਰ ਜੰਡਵਾਲਾ ਖਰਤਾ ਕੋਡ ਨੰਬਰ 229, ਆਂਗਣਵਾੜੀ ਸੈਂਟਰ ਹੀਰਾਂਵਾਲੀ ਕੋਡ ਨੰਬਰ 301-302 ਅਤੇ ਰਾਸ਼ਨ ਡਿਪੂ ਪੀ.ਡੀ.ਐਸ. ਨੰਬਰ 0031 ਹੀਰਾਂਵਾਲੀ ਦਾ ਦੌਰਾ ਕੀਤਾ ਗਿਆ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲਰਾਮਪੁਰਾ ਵਿੱਚ ਮੈਂਬਰ ਵੱਲੋਂ ਦੌਰੇ ਦੌਰਾਨ ਆਰ.ਓ. ਦੇ ਪਾਣੀ ਦਾ ਟੀ.ਡੀ.ਐਸ. ਚੈੱਕ ਕੀਤਾ ਗਿਆ ਜੋ ਕਿ 275 ਪਾਇਆ ਗਿਆ ਜੋ ਕਿ ਜ਼ਿਆਦਾ ਸੀ। ਮੈਂਬਰ ਵੱਲੋਂ ਹਦਾਇਤ ਕੀਤੀ ਗਈ ਕਿ ਸਮੇਂ-ਸਮੇਂ ਤੇ ਆਰ.ਓ. ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬੱਚਿਆਂ ਨੂੰ ਪੀਣ ਯੋਗ ਪਾਣੀ ਮਿਲ ਸਕੇ।

ਸਰਕਾਰੀ ਮਿਡਲ ਸਮਾਰਟ ਸਕੂਲ ਜੰਡਵਾਲਾ ਖਰਤਾ ਵਿਖੇ ਮੈਂਬਰ ਵੱਲੋਂ ਚੈਕਿੰਗ ਦੌਰਾਨ ਚਾਵਲਾਂ ਵਿੱਚ ਸੁਸਰੀ ਪਾਈ ਗਈ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਜੰਡਵਾਲਾ ਖਰਤਾ ਵਿਖੇ ਮੈਂਬਰ ਵੱਲੋਂ ਚੈਕਿੰਗ ਦੌਰਾਨ ਕਣਕ ਅਤੇ ਚਾਵਲਾਂ ਵਿੱਚ ਸੁਸਰੀ ਪਾਈ ਗਈ।

ਸਰਕਾਰੀ ਹਾਈ ਸਕੂਲ ਹੀਰਾਂਵਾਲੀ ਵਿੱਚ ਮੈਂਬਰ ਵੱਲੋਂ ਚੈਕਿੰਗ ਦੌਰਾਨ ਪਾਇਆ ਗਿਆ ਕਿ ਬੱਚਿਆਂ ਨੂੰ 11.15 ਵਜੇ ਹੀ ਮਿਡ-ਡੇ-ਮੀਲ ਖੁਆ ਦਿੱਤਾ ਗਿਆ ਸੀ ਜਦੋਂ ਕਿ ਮਿਡ-ਡੇ-ਮੀਲ ਦਾ ਸਮਾਂ 11.40 ਮਿੰਟ ਦਾ ਹੈ। ਉਨ੍ਹਾਂ ਵੱਲੋਂ ਦਸਿਆ ਗਿਆ ਕਿ ਹਰ ਰੋਜ਼ 11.15 ਵਜੇ ਹੀ ਮਿਡ-ਡੇ-ਮੀਲ ਖੁਆ ਦਿੱਤਾ ਜਾਂਦਾ ਹੈ।

ਆਂਗਣਵਾੜੀ ਸੈਂਟਰ ਜੰਡਵਾਲਾ ਖਰਤਾ ਕੋਡ ਨੰਬਰ 229ਆਂਗਣਵਾੜੀ ਸੈਂਟਰ ਹੀਰਾਂਵਾਲੀ ਕੋਡ ਨੰਬਰ 301-302:- ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਐਨ.ਜੀ.ਓ. ਵੱਲੋਂ ਰਾਸ਼ਨ ਭੇਜਿਆ ਜਾਂਦਾ ਹੈ। ਰਾਮਪੁਰਾ ਆਂਗਨਵਾੜੀ ਸੈਂਟਰ ਵਿੱਚ ਪੂਰੇ ਰਾਸ਼ਨ ਵਿੱਚ ਸੁਸਰੀ ਪਾਈ ਗਈ ਸੀ। ਮੈਂਬਰ ਵੱਲੋਂ ਡੀ.ਪੀ.ਓ ਨੂੰ ਹਦਾਇਤ ਕੀਤੀ ਗਈ ਕਿ ਐਨ.ਜੀ.ਓ ਨੂੰ ਪੁਰਾਣਾ ਰਾਸ਼ਨ ਵਾਪਸ ਕਰਕੇ ਨਵਾਂ ਰਾਸ਼ਨ ਮੰਗਵਾਇਆ ਜਾਵੇ।

ਆਂਗਣਵਾੜੀ ਸੈਂਟਰ ਜੰਡਵਾਲਾ ਖਰਤਾ ਕੋਡ 229 ਵਿਖੇ ਮੈਂਬਰ ਵੱਲੋਂ ਦੌਰੇ ਦੌਰਾਨ ਪਾਇਆ ਗਿਆ ਕਿ ਸੈਂਟਰ ਖੁੱਲਾ ਸੀ ਪਰੰਤੂ ਆਂਗਨਵਾੜੀ ਵਿੱਚ ਵਰਕਰ ਅਤੇ ਹੈਲਪਰ ਗੈਰਹਾਜ਼ਰ ਸਨ। ਮੈਂਬਰ ਵੱਲੋਂ ਆਂਗਣਵਾੜੀ ਸੈਂਟਰ ਹੀਰਾਂਵਾਲੀ ਕੋਡ ਨੰਬਰ 301-302 ਵਿਖੇ ਦੌਰਾ ਕੀਤਾ ਗਿਆ।

ਮੈਂਬਰ ਵੱਲੋਂ ਰਾਸ਼ਨ ਡਿਪੂ ਪੀ.ਡੀ.ਐਸ. ਨੰਬਰ 0031 ਹੀਰਾਂਵਾਲੀ, ਰਾਸ਼ਨ ਡਿਪੂ ਖਿਓਵਾਲੀ ਢਾਬ ਪੀ.ਡੀ.ਐਸ. ਨੰਬਰ 800020 ਅਤੇ ਲੱਖੇਵਾਲੀ ਢਾਬ ਪੀ.ਡੀ.ਐਸ. ਨੰਬਰ 13 ਦਾ ਦੌਰਾ ਕੀਤਾ ਗਿਆ। ਰਾਸ਼ਨ ਡਿਪੂ ਖਿਓਵਾਲੀ ਢਾਬ ਪੀ.ਡੀ.ਐਸ. ਨੰਬਰ 800020 ਵਿਖੇ ਮੈਂਬਰ ਵੱਲੋਂ ਦੌਰੇ ਦੌਰਾਨ ਪਾਇਆ ਗਿਆ ਕਿ ਡਿਪੂ ਤੇ ਕਣਕ ਪਹੰਚ ਗਈ ਸੀ ਪਰ ਕਣਕ ਦੀ ਵੰਡ ਸ਼ੁਰੂ ਨਹੀਂ ਕੀਤੀ ਗਈ ਸੀ। ਮੈਂਬਰ ਵੱਲੋਂ ਹਦਾਇਤ ਦਿੱਤੀ ਗਈ ਕਿ ਜਲਦ ਤੋਂ ਜਲਦ ਵੰਡ ਸ਼ੁਰੂ ਕੀਤੀ ਜਾਵੇ। ਲੱਖੇਵਾਲੀ ਢਾਬ ਪੀ.ਡੀ.ਐਸ. ਨੰਬਰ 13 ਵਿੱਚ 50 ਕਿਲੋ ਕਣਕ ਵਾਲੇ 488 ਗੱਟੇ ਪ੍ਰਾਪਤ ਹੋਏ ਸਨ ਜੋ ਕਿ 274 ਲਾਭਪਾਤਰੀ ਪਰਿਵਾਰਾਂ ਨੂੰ ਵੰਡ ਦਿੱਤੀ ਗਈ ਸੀ।