ਪੰਜਾਬ ਖੱਤਰੀ ਅਰੌੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰ ਰਜਿੰਦਰ ਸਿੰਘ ਬਸੰਤ ਜੀ ਦੀ ਅਗਵਾਈ ਹੇਠ ਬੋਰਡ ਦੀ ਪਹਿਲੀ ਮੀਟਿੰਗ ਬੱਚਤ ਭਵਨ ਮਿੰਨੀ ਸਕੱਤਰੇਤ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਚੇਅਰਮੈਨ ਸ੍ਰ ਰਜਿੰਦਰ ਸਿੰਘ ਬਸੰਤ ਜੀ ਨੇ ਬੋਰਡ ਦੇ ਮੈਂਬਰ ਸਾਹਿਬਾਨ ਜਿੰਨਾ ਵਿੱਚ ਸ੍ਰੀ ਪ੍ਰਣਵ ਧਵਨ ਅੰਮ੍ਰਿਤਸਰ ਤੋਂ, ਸ੍ਰੀ ਰਾਜੇਂਦਰ ਮੋਹਨ ਪਟਿਆਲਾ ਤੋਂ, ਸ੍ਰੀ ਰਿੱਕੀ ਮਨੋਚਾ ਜਲੰਧਰ ਤੋਂ ਅਤੇ ਸ੍ਰੀ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਲੁਧਿਆਣਾ ਤੋਂ ਇੰਨਾ ਸਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਚੇਅਰਮੈਨ, ਵਾਈਸ ਚੇਅਰਮੈਨ ਅਤੇ ਸਟੇਟ ਮੈਂਬਰ ਸਾਹਿਬਾਨਾ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬੋਰਡ ਵਲੋਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਤੇ ਵਿਧਾਇਕ ਸਾਹਿਬਾਨ ਕੁਲਵੰਤ ਸਿੰਘ ਸਿੱਧੂ, ਅਸ਼ੋਕ ਪਰਾਸ਼ਰ ਪਪੀ, ਮੇਅਰ ਪ੍ਰਿਸੀਪਲ ਇੰਦਰਜੀਤ ਕੌਰ, ਜ਼ਿਲ੍ਹਾ ਪ੍ਰਧਾਨ/ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜਤਿੰਦਰ ਸਿੰਘ ਖੰਗੂੜਾ, ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਰਾਜੂ ਕਨੌਜੀਆ, ਚੇਅਰਮੈਨ ਕੇਸ਼ਵ ਵਰਮਾ, ਡਾਇਰੈਕਟਰ ਰਵਿੰਦਰਪਾਲ ਸਿੰਘ ਪਾਲੀ ਅਤੇ ਆਪ ਆਗੂ ਰਾਜ ਕੁਮਾਰ ਅਗਰਵਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਚੇਅਰਮੈਨ ਸ੍ਰ ਰਜਿੰਦਰ ਸਿੰਘ ਬਸੰਤ ਜੀ ਨੇ ਪੰਜਾਬ ਸਰਕਾਰ ਵੱਲੋਂ ਹੋਈਆਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾ ਵਿੱਚ ਸਟੇਟ ਮੈਂਬਰ ਭੁਪਿੰਦਰ ਸਿੰਘ ਟਕਰ, ਅਰੁਨ ਕੁਮਾਰ ਮਲਹੋਤਰਾ, ਗੁਰਚਰਨ ਸਿੰਘ ਚੰਨ, ਮੋਹਿੰਦਰ ਸਿੰਘ ਪਰੂਥੀ, ਡਾ. ਗੁਰਪ੍ਰੀਤ ਸਿੰਘ ਬੱਬਰ – ਜ਼ਿਲ੍ਹਾ ਚੇਅਰਮੈਨ ਬਲਵਿੰਦਰ ਕੁਮਾਰ ਕਰਨਾ, ਭਾਰਤ ਜੋਤੀ, ਨਵਨੀਤ ਸਿੰਘ, ਮਨੀਸ਼ ਬਜਾਜ, ਗਗਨ ਛਾਬੜਾ, ਵਰਿੰਦਰ ਸਹਿਦੇਵ, ਸਾਹਿਲ ਕਪੂਰ, ਰਾਜ ਕੁਮਾਰ, ਸ੍ਰੀ ਜੈਨ, ਸੰਜੀਵ ਕੁਮਾਰ ਧਵਨ, ਹਰੀਸ਼ ਸਤੀਆਂ, ਵਿਕਾਸ ਕਪੂਰ, ਤਰਸੇਮ ਲਾਲ ਉਪਲ, ਚਿਰਾਗ ਥਾਪਰ- ਜ਼ਿਲ੍ਹਾ ਵਾਈਸ ਚੇਅਰਮੈਨ ਚਰਨਪ੍ਰੀਤ ਸਿੰਘ ਲਾਂਬਾ, ਮਨਦੀਪ ਕੁਮਾਰ ਸੋਨੀ, ਤਰਸੇਮ ਕਾਲੜਾ, ਦੀਪਕ ਸੋਨੀ, ਕਮਲ ਕੁਮਾਰ, ਗੁਰਬਖਸ਼ ਸਿੰਘ ਉਬਰਾਏ, ਮੁਨੀਸ਼ ਸੂਦ, ਮਨੋਹਰ ਲਾਲ ਅਰੋੜਾ, ਕੁਲਦੀਪ ਸਿੰਘ, ਜਸਪਾਲ ਸਿੰਘ, ਕੁਲਵੰਤ ਰਾਏ ਕਟਰੀਆ, ਮੋਹਿੰਦਰ ਸਿੰਘ
ਚੇਅਰਮੈਨ ਸ. ਰਜਿੰਦਰ ਸਿੰਘ ਬਸੰਤ ਜੀ ਨੇ ਆਪਣੇ ਸੰਬੋਧਨ ਵਿੱਚ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ, ਸ੍ਰੀ ਮਨੀਸ਼ ਸਿਸੋਦੀਆ ਜੀ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੱਤਰੀ ਅਰੋੜਾ ਬਿਰਾਦਰੀ ਦੀ ਗਿਣਤੀ ਬਹੁਤ ਵੱਡੀ ਹੈ ਅਤੇ ਇਹ ਬਿਰਾਦਰੀ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਸ. ਬਸੰਤ ਨੇ ਅੱਗੇ ਕਿਹਾ ਕਿ ਉਹ ਪੂਰੀ ਬਿਰਾਦਰੀ ਨੂੰ ਨਾਲ ਜੋੜ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਪੂਰੇ ਪੰਜਾਬ ਦੇ ਜ਼ਿਲ੍ਹਾ ਚੇਅਰਮੈਨ ਅਤੇ ਜ਼ਿਲ੍ਹਾ ਵਾਈਸ ਚੇਅਰਮੈਨ ਸਾਹਿਬਾਨ ਨੂੰ ਵੀ ਇਸ ਕੰਮ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ
